ਨਸ਼ਾ ਮੁਕਤ ਸਮਾਜ ਤੇ ਵਿਕਾਸ ਸਾਡੀ ਤਰਜੀਹ : ਸ਼ੋਸ਼ਣ
ਵਾਰਿਸ ਪੰਜਾਬ ਜਥੇਬੰਦੀ ਨਸ਼ਾ ਮੁਕਤ ਸਮਾਜ
Publish Date: Sat, 16 May 2026 04:46 PM (IST)
Updated Date: Sun, 17 May 2026 04:03 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਵਾਰਿਸ ਪੰਜਾਬ ਜਥੇਬੰਦੀ ਨਸ਼ਾ ਮੁਕਤ ਸਮਾਜ ਅਤੇ ਵਿਕਾਸ ਲਈ ਪਹਿਲੀ ਤਰਜੀਹ ਤੇ ਕੰਮ ਕਰੇਗੀ। ਇਸ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਿਸ ਪੰਜਾਬ ਜਥੇਬੰਦੀ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸ਼ੋਸ਼ਣ ਨੇ ਨਗਰ ਨਿਗਮ ਦੀਆਂ ਚੋਣਾਂ ਲਈ ਆਪਣੇ ਸਾਥੀਆਂ ਦੀਆਂ ਫਾਈਲਾਂ ਜਮਾਂ ਕਰਵਾਉਣ ਸਮੇਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਨੂੰ ਖਤਮ ਕਰਨਾ ਅਤੇ ਬੇਰੁਜ਼ਗਾਰੀ ਨੂੰ ਘਟਾਉਣਾ ਹੈ। ਰਛਪਾਲ ਸਿੰਘ ਸ਼ੋਸ਼ਣ ਨੇ ਕਿਹਾ ਕਿ ਜੇ ਨਸ਼ੇ ਬੰਦ ਹੋ ਜਾਣ ਤਾਂ ਆਪਣੇ ਆਪ ਹੀ ਕ੍ਰਾਈਮ ਵਿਚ ਕਮੀ ਆ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਹੁਣ ਸਮਝ ਚੁੱਕੇ ਹਨ ਕਿ ਸਭ ਤੋਂ ਪਹਿਲਾਂ ਆਪਣੇ ਪੁੱਤ-ਧੀਆਂ ਨੂੰ ਬਚਾਉਣਾ ਜ਼ਰੂਰੀ ਹੈ। ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਦੇ ਕੰਮ ਬਾਅਦ ਦੀ ਗੱਲ ਹਨ, ਪਰ ਜੇ ਨੌਜਵਾਨ ਹੀ ਨਸ਼ਿਆਂ ਕਾਰਨ ਬਰਬਾਦ ਹੋ ਜਾਣ ਤਾਂ ਫਿਰ ਵਿਕਾਸ ਦਾ ਕੋਈ ਮਤਲਬ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਵਿਕਾਸ ਲਈ ਵੀ ਪੂਰੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਵੀ ਉਨ੍ਹਾਂ ਦੇ ਐੱਮਸੀ ਜਿੱਤ ਕੇ ਆਉਣਗੇ, ਉਥੇ ਪਲੈਨਿੰਗ ਕਮਿਸ਼ਨ ਤੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਲਿਆ ਕੇ ਵਾਰਡਾਂ ਦਾ ਵਿਕਾਸ ਕਰਵਾਇਆ ਜਾਵੇਗਾ। ਰਛਪਾਲ ਸਿੰਘ ਨੇ ਇਹ ਵੀ ਕਿਹਾ ਕਿ ਜੋ ਵੀ ਆਜ਼ਾਦ ਜਾਂ ਹੋਰ ਪਾਰਟੀਆਂ ਦੇ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰ ਹੋਣਗੇ, ਉਨ੍ਹਾਂ ਨੂੰ ਵੀ ਜਥੇਬੰਦੀ ਵੱਲੋਂ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਉਸ ਪਾਸੇ ਖੜੇ ਹੋਣਗੇ ਜਿੱਥੇ ਇਮਾਨਦਾਰ ਅਤੇ ਲੋਕ ਭਲਾਈ ਲਈ ਕੰਮ ਕਰਨ ਵਾਲੇ ਲੋਕ ਹੋਣਗੇ।