ਡਾ. ਵਿਸ਼ਵਦੀਪ ਗੋਇਲ ਨੂੰ ਕੀਤਾ ਸਨਮਾਨਿਤ
ਕੈਲਾਸ਼ਪਤੀ ਲੰਗਰ ਸੇਵਾ ਸੰਮਤੀ ਜੈਤੋ ਵੱਲੋਂ ਮਨੁੱਖਤਾ ਦੀ ਸੇਵਾ ਕਰਨ ਲਈ ਹੈਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ, ਹੱਡੀਆਂ ਦੇ ਰੋਗਾਂ ਦੇ ਮਾਹਿਰ ਨੂੰ ਵਿਸ਼ੇਸ਼ ਤੌਰ 'ਤੇ ਸਿਵਲ ਹਸਪਤਾਲ ਫਰੀਦਕੋਟ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਦੇ ਸਕੱਤਰ ਵਿਜੈ ਸੂਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
Publish Date: Sun, 04 Dec 2022 04:14 PM (IST)
Updated Date: Sun, 04 Dec 2022 04:14 PM (IST)
ਪੱਤਰ ਪੇ੍ਰਰਕ, ਫ਼ਰੀਦਕੋਟ : ਕੈਲਾਸ਼ਪਤੀ ਲੰਗਰ ਸੇਵਾ ਸੰਮਤੀ ਜੈਤੋ ਵੱਲੋਂ ਮਨੁੱਖਤਾ ਦੀ ਸੇਵਾ ਕਰਨ ਲਈ ਹੈਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ, ਹੱਡੀਆਂ ਦੇ ਰੋਗਾਂ ਦੇ ਮਾਹਿਰ ਨੂੰ ਵਿਸ਼ੇਸ਼ ਤੌਰ 'ਤੇ ਸਿਵਲ ਹਸਪਤਾਲ ਫਰੀਦਕੋਟ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਦੇ ਸਕੱਤਰ ਵਿਜੈ ਸੂਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਮਤੀ ਦੇ ਪ੍ਰਧਾਨ ਲਵਲੀਨ ਕੋਚਰ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਡਾ. ਵਿਸ਼ਵਦੀਪ ਗੋਇਲ ਵੱਲੋਂ ਮਨੁੱਖਤਾ ਦੀ ਸੇਵਾ ਵਿਚ ਕੀਤੀਆਂ ਜਾ ਰਹੀਆਂ ਵੱਖ-ਵੱਖ ਸਮਾਜ ਸੇਵਾਵਾਂ ਬਾਰੇ ਜਾਣੂ ਹਨ, ਇਸ ਲਈ ਕਾਫੀ ਸਮੇਂ ਤੋਂ ਉਨ੍ਹਾਂ ਦੀ ਅਤੇ ਸੰਮਤੀ ਦੇ ਮੈਂਬਰਾਂ ਦੀ ਇੱਛਾ ਸੀ ਕਿ ਡਾ. ਵਿਸ਼ਵਦੀਪ ਗੋਇਲ ਨੂੰ ਸਨਮਾਨਿਤ ਕੀਤਾ ਜਾਵੇ। ਇਸ ਲਈ ਅੱਜ ਸੰਮਤੀ ਦੇ ਅਹੁਦੇਦਾਰਾਂ ਜਿਨ੍ਹਾਂ 'ਚ ਪਵਨ ਗਰਗ ਬਿੱਟੂ ਸਦਿਓੜਾ, ਵਿਸ਼ਾਲ ਗਰਗ ਉਚੇਚੇ ਤੌਰ 'ਤੇ ਸਨਮਾਨ ਕਰਨ ਲਈ ਫ਼ਰੀਦਕੋਟ ਪਹੁੰਚੇ ਹਨ। ਇਸ ਮੌਕੇ ਡਾ. ਵਿਸ਼ਵਦੀਪ ਗੋਇਲ ਨੇ ਕੈਲਾਸ਼ਪਤੀ ਲੰਗਰ ਸੇਵਾ ਸੰਮਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਨਮਾਨ ਹਮੇਸ਼ਾ ਕਿਸੇ ਇਨਸਾਨ ਦੀ ਜ਼ਿੰਮੇਵਾਰੀ ਹੋਰ ਵਧਾਉਂਦੇ ਹਨ। ਉਹ ਭਵਿੱਖ ਹੋਰ ਸੁਹਿਦਰਤਾ ਨਾਲ ਲੋੜਵੰਦਾਂ ਦੀ ਸੇਵਾ ਕਰਨਗੇ।