ਡਾ. ਬਾਂਸਲ ਸਿਵਲ ਸਰਜਨ ਵੱਲੋਂ ਬਲਾਕ ਆਲਮਵਾਲਾ ਦਾ ਦੌਰਾ
ਡਾ. ਸੁਨੀਲ ਬਾਂਸਲ ਸਿਵਲ ਸਰਜਨ ਨੇ ਬਲਾਕ ਆਲਮਵਾਲਾ ਦਾ ਕੀਤਾ ਦੌਰਾ
Publish Date: Sat, 21 Feb 2026 05:52 PM (IST)
Updated Date: Sat, 21 Feb 2026 05:54 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਸੁਨੀਲ ਬਾਂਸਲ ਵੱਲੋਂ ਬਲਾਕ ਆਲਮਵਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਬਾਂਸਲ ਦੇ ਆਲਮਵਾਲਾ ਪਹੁੰਚਣ ਤੇ ਡਾ. ਸਿੰਪਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਆਲਮਵਾਲਾ ਦੀ ਅਗਵਾਈ ’ਚ ਸਮੂਹ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਪਿਛਲੇ ਦਿਨੀਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨਿਤ ਹੋਣ ਦੀ ਵਧਾਈ ਦਿੱਤੀ। ਇਸ ਮੌਕੇ ਡਾ. ਬਾਂਸਲ ਵੱਲੋਂ ਬਲਾਕ ਆਲਮਵਾਲਾ ਦੇ ਸਮੂਹ ਸਟਾਫ ਨਾਲ ਮੀਟਿੰਗ ਤੇ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨੇ ਓਪੀਡੀ ਤੇ ਲੈਬ ਟੈਸਟ ਨੂੰ ਵਧਾਉਣ ਤੇ ਜ਼ੋਰ ਦਿੱਤਾ। ਨਰਸਿੰਗ ਸਟਾਫ ਨਾਲ ਡਿਲਵਿਰੀਆ ਸੰਬੰਧੀ ਚਰਚਾ ਕੀਤੀ। ਡਾ. ਬਾਸਲ ਵੱਲੋਂ ਓਟ ਕਲੀਨਿਕ, ਲੈਬ, ਲੇਬਰ ਰੂਮ, ਜੱਚਾ ਬੱਚਾ ਵਾਰਡ, ਐਮਰਜੈਂਸੀ, ਡਿਸਪੈਂਸਰੀ ਦਾ ਦੌਰਾ ਕਰਕੇ ਉਨ੍ਹਾਂ ’ਚ ਹੋਣ ਵਾਲੇ ਸੁਧਾਰਾਂ ਬਾਰੇ ਕਿਹਾ। ਉਨ੍ਹਾਂ ਗਰਮੀ ਦੇ ਆ ਰਹੇ ਮੌਸਮ ’ਚ ਮਰੀਜ਼ਾਂ ਦੇ ਬੈਠਣ ਦੇ ਪ੍ਰਬੰਧ, ਪੀਣ ਵਾਲੇ ਪਾਣੀ ਤੋਂ ਇਲਾਵਾ ਮਰੀਜ਼ ਅਤੇ ਉਸਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਉਣ ਸੰਬੰਧੀ ਵੀ ਹਦਾਇਤਾ ਜਾਰੀ ਕੀਤੀਆਂ ਗਈਆਂ। ਇਸ ਮੌਕੇ ਗੁਰਪ੍ਰੀਤ ਸਿੰਘ ਸਿਵਲ ਸਰਜਨ ਦਫ਼ਤਰ, ਮਨੋਜ ਕੁਮਾਰ, ਬੇਅੰਤ ਸਿੰਘ, ਪਰਮਪਾਲ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ ਆਲਮਵਾਲਾ, ਗੁਰਵੰਤ ਕੌਰ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਗਗਨਦੀਪ ਕੌਰ,ਰਾਜਿੰਦਰ ਸਿੰਘ, ਰੋਹਤਾਸ਼, ਸੁਰਿੰਦਰ ਸਿੰਘ, ਰੋਹਿਤ ਕੁਮਾਰ, ਗੁਰਦੇਵ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।