ਡਾ. ਚਾਵਲਾ ਨੇ ਰਾਸ਼ਟਰੀ ਪ੍ਰਸ਼ਨੋਤਰੀ ਮੁਕਾਬਲੇ ’ਚ ਲਿਆ ਭਾਗ
ਡਾ.ਪ੍ਰਭਦੀਪ ਚਾਵਲਾ ਨੇ ਰਾਸ਼ਟਰੀ ਪ੍ਰਸ਼ਨੋਤਰੀ ਮੁਕਾਬਲੇ ’ਚ ਲਿਆ ਭਾਗ
Publish Date: Sat, 16 May 2026 03:33 PM (IST)
Updated Date: Sun, 17 May 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਰਜਿ: ਫਰੀਦਕੋਟ ਦੇ ਪ੍ਰਧਾਨ ਅੰਤਰਰਾਸ਼ਟਰੀ ਖਿਡਾਰੀ ਡਾ.ਪ੍ਰਭਦੀਪ ਸਿੰਘ ਚਾਵਲਾ ਜੋ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਖੇਡ ਐਸੋਸੀਏਸ਼ਨਾਂ,ਕਲੱਬਾਂ ਅਤੇ ਸਪੋਰਟਸ ਟ੍ਰੇਨਿੰਗ ਤੇ ਖੋਜ ਸੰਸਥਾ ਨਾਲ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ ਨੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ,ਭਾਰਤ ਸਰਕਾਰ ਵੱਲੋਂ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਡੋਪਿੰਗ ਖਿਲਾਫ ਜਾਗਰੂਕ ਕਰਨ ਸਬੰਧੀ ਵਿਸ਼ੇ ਉੱਪਰ ਆਯੋਜਿਤ ਕਰਵਾਏ ਰਾਸ਼ਟਰੀ ਪ੍ਰਸ਼ੋਨਤਰੀ ਮੁਕਾਬਲੇ ’ਚ ਭਾਗ ਲਿਆ। ਇਸ ਰਾਸ਼ਟਰੀ ਪੱਧਰ ਦੇ ਪ੍ਰਸ਼ਨੋਤਰੀ ਮੁਕਾਬਲੇ ’ਚ ਭਾਗ ਲੈਣ ਤੇ ਡਾ.ਪ੍ਰਭਦੀਪ ਦੇ ਉਤਸ਼ਾਹ ਅਤੇ ਸ਼ਲਾਘਾਯੋਗ ਯਤਨਾ ਬਦਲੇ ਐਨ.ਏ.ਡੀ.ਏ ਦੇ ਡਾਇਰੈਕਟਰ ਜਨਰਲ ਅਨੰਤ ਕੁਮਾਰ ਵੱਲੋਂ ਪ੍ਰਸ਼ੰਸਾ-ਪੱਤਰ ਜਾਰੀ ਕੀਤਾ ਗਿਆ। ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਰਾਸ਼ਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਦਾ ਉਦੇਸ਼ ਦੇਸ਼ ਭਰ ਵਿੱਚ ਖੇਡਾਂ ਵਿੱਚ ਪਾਰਦਰਸ਼ਤਾ, ਇਮਾਨਦਾਰੀ ਅਤੇ ਡੋਪਿੰਗ ਮੁਕਤ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਦਾ ਸੁਨਹਾ ਦੇਣਾ ਹੈ।