ਡਾ. ਪਰਵਜੀਤ ਸਿੰਘ ਗੁਲਾਟੀ ਨੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਚਾਰ ਜ਼ਿਲ੍ਹਿਆਂ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਸੇਵਾਵਾਂ ਨਿਭਾ ਰਹੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਬਤੌਰ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਦਾ ਆਰਜੀ ਚਾਰਜ ਦਿੱਤਾ ਗਿਆ ਹੈ। ਦਫਤਰ ਸਿਵਲ ਸਰਜਨ ਫਰੀਦਕੋਟ ਵਿਖੇ ਸਹਾਇਕ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ ਨੇ ਫਰੀਦਕੋਟ ਵਿਖੇ ਬਤੌਰ ਸਿਵਲ ਸਰਜਨ ਆਪਣਾ ਅਹੁਦਾ ਸੰਭਾਲਿਆ। ਉਹਨਾਂ ਨੂੰ ਡਿਊਟੀ ਜੁਆਇਨ ਕਰਵਾਉਂਦੇ ਹੋਏ ਸਮੂਹ ਸਟਾਫ ਵੱਲੋਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ। ਵਰਨਣਯੋਗ ਹੈ ਕਿ ਹੱਡੀਆਂ ਦੇ ਮਾਹਿਰ ਡਾ. ਪਰਵਜੀਤ ਸਿੰਘ ਗੁਲਾਟੀ ਗਿੱਦੜਬਾਹਾ ਅਤੇ ਬਾਦਲ ਵਿਖੇ ਵੀ ਬਤੌਰ ਐਸ.ਐਮ.ਓ. ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਪਿਛਏ ਕਈ ਮਹੀਨਿਆਂ ਤੋਂ ਦਫਤਰ ਸਿਵਲ ਸਰਜਨ ਫਰੀਦਕੋਟ ਵਿਖੇ ਸ਼ਾਨਦਾਰ ਸਿਹਤ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਸੇਵਾ ਮੁਕਤ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਡਾ. ਗੁਲਾਟੀ ਨੂੰ ਸਿਵਲ ਸਰਜਨ ਦੀ ਕੁਰਸੀ ਤੇ ਬਿਠਾਉਂਦਿਆਂ ਵਧਾਈ ਦਿੱਤੀ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ, ਜਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂ, ਐਸ.ਐਮ.ਓ. ਆਈ ਮੋਬਾਇਲ ਯੂਨਿਟ ਡਾ. ਅਵਤਾਰਜੀਤ ਗੋਂਦਾਰਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਾਜੌਰਾ, ਕਾਰਜਕਾਰੀ ਐਸ ਐਮ ਓ ਜੰਡਸਾਹਿਬ ਡਾ. ਅਰਸ਼ਦੀਪ ਬਰਾੜ, ਮਾਈਕ੍ਰੋਬਾਇਓਲੋਜਿਸਟ ਡਾ. ਰਵਿੰਦਰਜੀਤ ਸਰਾਂ, ਸੁਪਰਡੈਂਟ ਜਗਸੀਰ ਸਿੰਘ ਖਾਰਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਲਖਵਿੰਦਰ ਕੈਂਥ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਸੀਨੀਅਰ ਸਹਾਇਕ ਬਿਕਰਮਜੀਤ ਸਿੰਘ ਢਿੱਲੋਂ, ਸੀਨੀਅਰ ਸਹਾਇਕ ਸੁਖਦੀਪ ਸਿੰਘ, ਏਐਮਓ ਛਿੰਦਰਪਾਲ ਸਿੰਘ, ਸਿਹਤ ਸੁਪਰਵਾਈਜਰ ਮਨਦੀਪ ਸਿੰਘ, ਫਾਰਮੇਸੀ ਅਫਸਰ ਕੁਲਦੀਪ ਚਾਹਿਲ, ਫਾਰਮੇਸੀ ਅਫਸਰ ਨਵਕਾਸ਼ ਸਿੰਘ, ਫਾਰਮੇਸੀ ਅਫਸਰ ਅਰਸ਼ਦੀਪ ਸਿੰਘ, ਫਾਰਮੇਸੀ ਅਫਸਰ ਗਗਨਦੀਪ ਕੌਰ, ਡੀਪੀਐਮ ਸੂਰਜ ਪ੍ਰਕਾਸ਼, ਸਟੈਨੋ ਵੀਰਪਾਲ ਕੌਰ, ਸਟੈਨੋ ਸੰਤੋਸ਼ ਸ਼ਰਮਾ, ਸੁਖਵਿੰਦਰ ਸਿੰਘ, ਕੰਪਿਊਟਰ ਅਪਰੇਟਰ ਇੰਦਰਜੀਤ ਸਿੰਘ, ਲਵਕਿਰਨ ਸਿੰਘ, ਤਰਲੋਕ ਸਿੰਘ, ਵਿਜੇ ਸੂਰੀ, ਕੌਸ਼ਲ ਕੁਮਾਰ ਅਤੇ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਦੇ ਸਮੂਹ ਸਟਾਫ ਨੇ ਡਾ. ਪਰਵਜੀਤ ਸਿੰਘ ਗੁਲਾਟੀ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਕਿਹਾ ਗਿਆ। ਡਾ. ਪਰਵਜੀਤ ਸਿੰਘ ਗੁਲਾਟੀ ਨੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ। ਉਹਨਾਂ ਸਮੂਹ ਫੀਲਡ ਸਟਾਫ, ਪਿੰਡ ਪੰਚਾਇਤਾਂ, ਪੇਂਡੂ ਸਿਹਤ ਕਮੇਟੀਆਂ, ਸਮਾਜਸੇਵੀ ਸੰਸਥਾਵਾਂ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਹਤ ਪ੍ਰੋਗਰਾਮਾਂ ਵਿੱਚ ਸਹਿਯੋਗ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਆਪਣੇ ਦਫਤਰੀ ਕੰਮਕਾਜ ਦੇ ਨਾਲ ਨਾਲ ਕਲੀਨਿਕਲ ਸੇਵਾਵਾਂ ਖਾਸ ਕਰਕੇ ਜੁਆਇੰਟ ਰਿਪਲੇਸਮੈਂਟ ਅਤੇ ਟਰੋਮਾ ਦੇ ਮਰੀਜ ਦੇਖਣਗੇ।