ਡਾ. ਮੰਜੂ ਨਾਹਰ ਨੇ ਐੱਸਐੱਮਓ ਦਾ ਅਹੁਦਾ ਸੰਭਾਲਿਆ
ਡਾ. ਮੰਜੂ ਨਾਹਰ ਨੇ ਪਦਉੱਨਤ
Publish Date: Thu, 14 May 2026 06:41 PM (IST)
Updated Date: Fri, 15 May 2026 04:12 AM (IST)
ਸੀਐੱਚਸੀ ਬੱਧਨੀ ਕਲਾਂ ਦੇ ਸਟਾਫ਼ ਨੇ ਕੀਤਾ ਭਰਵਾਂ ਸਵਾਗਤ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਡਾ. ਮੰਜੂ ਨਾਹਰ ਨੇ ਪਦਉੱਨਤ ਹੋਣ ਉਪਰੰਤ ਸੀਐੱਚਸੀ ਬੱਧਨੀ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਸੀਂ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹਾਂ। ਸਿਹਤ ਕੇਂਦਰ ਦੇ ਸਮੁੱਚੇ ਸਟਾਫ਼ ਨੇ ਨਵੇਂ ਆਏ ਐੱਸਐੱਮਓ ਦਾ ਭਰਵਾਂ ਸਵਾਗਤ ਕਰਨ ਉਪਰੰਤ ਉਨ੍ਹਾਂ ਨੂੰ ਆਹੁਦਾ ਸੰਭਾਲਣ ’ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਸ਼ੁਭਕਰਮਨ, ਡਾ ਵਰੁਣ ਗਰਗ ਡੈਂਟਿਸਟ, ਸੀਨੀਅਰ ਸਟਾਫ਼ ਨਰਸ ਨਵਪ੍ਰੀਤ ਕੌਰ ਮਾਨ, ਪਰਮਜੀਤ ਕੌਰ ਮੋਗਾ, ਫਾਰਮੇਸੀ ਚੀਫ ਕੀਰਤਨ ਕੌਰ, ਸੰਕੇਤ ਅਗਰਵਾਲ, ਦਲਜਿੰਦਰ ਸਿੰਘ ਰਾਮਾਂ, ਜਤਿੰਦਰਪਾਲ ਸਿੰਘ, ਅਮਰੀਕ ਸਿੰਘ, ਕਰਮ ਦੇਵੀ ਸਾਰੇ ਫਾਰਮਾਸਿਸਟ, ਗੁਰਪ੍ਰੀਤ ਸਿੰਘ ਓਟੀ ਅਸਿਸਟੈਂਟ, ਰਮਨਦੀਪ ਸਿੰਘ ਏਆਰਐੱਮ, ਗੁਰਸੇਵਕ ਸਿੰਘ ਰੇਡੀਓ ਗ੍ਰਾਫ਼ਰ, ਸ਼ਰਨਜੀਤ ਕੌਰ ਲੈਬ ਟੈਕਨੀਸ਼ੀਅਨ, ਸ਼ਾਮਉਨ, ਰਾਜਵਿੰਦਰ ਕੌਰ, ਸੁਖਜੀਤ ਸਿੰਘ ਅਤੇ ਤਾਜਵੀਰ ਕੌਰ ਓਟ ਸਟਾਫ਼ ਆਦਿ ਹਾਜ਼ਰ ਸਨ।