ਡਾ. ਦਿਲਬਾਗ ਸਿੰਘ ਬਾਗੀ ਨੂੰ ਸਦਮਾ, ਮਾਤਾ ਦਾ ਦੇਹਾਂਤ
ਡਾ. ਦਿਲਬਾਗ ਸਿੰਘ ਬਾਗੀ ਨੂੰ ਸਦਮਾ ਮਾਤਾ ਸਵਰਗਵਾਸ : ਢੋਸੀਵਾਲ
Publish Date: Mon, 04 May 2026 04:14 PM (IST)
Updated Date: Mon, 04 May 2026 04:17 PM (IST)

ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਫੀਲਡ ਸੁਪਰਵਾਈਜਰ ਡਾ. ਦਿਲਬਾਗ ਸਿੰਘ ਬਾਗੀ ਖਿੜਕੀਆਂਵਾਲਾ ਦੇ ਮਾਤਾ ਸੁਰਜੀਤ ਕੌਰ (85) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਸਵ: ਪੁੱਤਰ ਪੰਮਾ ਸਿੰਘ ਦੇ ਪਰਿਵਾਰ ਸਮੇਤ ਸਪੁੱਤਰ ਰਾਜਾ ਸਿੰਘ, ਸੇਵਾ ਸਿੰਘ ਅਤੇ ਡਾ. ਬਾਗੀ (ਸਾਰੇ ਪੁੱਤਰ ਸ਼ਾਦੀ ਸ਼ੁਦਾ) ਸਮੇਤ ਪ੍ਰਸਿੱਧ ਗਾਇਕਾ ਐਲਵੀ ਸਿੱਧੂ ਸਮੇਤ ਪੋਤਰੇ ਪੋਤਰੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਸਵ: ਮਾਤਾ ਜੀ ਦੀ ਮੌਤ ’ਤੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਸਥਾਨਕ ਦੇਸ਼ ਭਗਤ ਗਲੋਬਲ ਸਕੂਲ ਦੇ ਪ੍ਰਿੰਸੀਪਲ ਡਾ. ਸੰਜੀਵ ਜਿੰਦਲ ਸਮੇਤ ਪਿੰਡ ਵਾਸੀਆਂ, ਰਾਜਨੀਤਕ, ਧਾਰਮਿਕ ਅਤੇ ਸਮਿਕ ਸੰਸਥਾਵਾਂ ਦੇ ਆਗੂਆਂ ਨੇ ਡਾ. ਬਾਗੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ ਤੇ ਪ੍ਰਦੀਪ ਧੂੜੀਆ (ਦੋਵੇਂ ਪੈਟਰਨ), ਸੀਨੀਅਰ ਆਗੂ ਰਵਿੰਦਰ ਕਟਾਰੀਆ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ ਅਤੇ ਰਜਿੰਦਰ ਖੁਰਾਣਾ ਨੇ ਮਾਤਾ ਜੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨਮਿਤ ਭੋਗ ਤੇ ਅੰਤਿਮ ਅਰਦਾਸ 7 ਮਈ ਵੀਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਪਿੰਡ ਖਿੜਕੀਆਂ ਵਾਲਾ ਦੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਪਵੇਗਾ।