ਡਾ. ਚਾਰੂ ਸਿੰਗਲਾ ਨੇ ਅਹੁਦਾ ਸੰਭਾਲਿਆ
ਗਿੱਦੜਬਾਹਾ ਦੀ ਡਾ. ਚਾਰੂ ਸਿੰਗਲਾ ਨੇ ਆਮ ਆਦਮੀ ਪਾਰਟੀ ਕਲੀਨਿਕ ’ਚ ਡਾਕਟਰ ਵਜੋਂ ਅਹੁਦਾ ਸੰਭਾਲਿਆ
Publish Date: Fri, 08 May 2026 04:34 PM (IST)
Updated Date: Fri, 08 May 2026 04:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੇ ਨਾਮਵਰ ਵਕੀਲ ਅਤੇ ਸਮਾਜਸੇਵੀ ਐੱਨਡੀ ਸਿੰਗਲਾ ਦੀ ਬੇਟੀ ਡਾ. ਚਾਰੂ ਸਿੰਗਲਾ ਨੇ ਬੀਤੇ ਦਿਨ ਲੰਬੀ ਬਲਾਕ ਦੇ ਪਿੰਡ ਕੰਦੂ ਖੇੜਾ ਵਿਖੇ ਸਥਿਤ ਆਮ ਆਦਮੀ ਪਾਰਟੀ ਕਲੀਨਿਕ ਵਿਚ ਡਾਕਟਰ ਵਜੋਂ ਅਹੁਦਾ ਸੰਭਾਲਿਆ। ਬੀਤੇ ਦਿਨ ਜਿਲ੍ਹੇ ਦੇ ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਡਾ. ਚਾਰੂ ਸਿੰਗਲਾ ਨੂੰ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਡਾ. ਚਾਰੂ ਸਿੰਗਲਾ ਦੇ ਪਿਤਾ ਐਡਵੋਕੇਟ ਐੱਨਡੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਡਾ. ਚਾਰੂ ਸਿੰਗਲਾ ਨੇ ਹਮੇਸ਼ਾਂ ਪੜ੍ਹਾਈ ਵਿੱਚ ਮਿਹਨਤ ਅਤੇ ਲਗਨ ਨਾਲ ਅੱਗੇ ਵਧਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ ਅਤੇ ਉਹ ਆਸ ਕਰਦੇ ਹਨ ਕਿ ਡਾ. ਚਾਰੂ ਸਿੰਗਲਾ ਆਪਣੇ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਸੇਵਾ ਭਾਵਨਾ ਨਾਲ ਨਿਭਾਉਂਦਿਆਂ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ। ਦੂਜੇ ਪਾਸ ਡਾ. ਚਾਰੂ ਸਿੰਗਲਾ ਦੀ ਨਿਯਕੁਤੀ ਤੇ ਗਿੱਦੜਬਾਹਾ ਦੇ ਵਕੀਲ ਭਾਈਚਾਰੇ ਅਤੇ ਸਮੂਹ ਸਮਾਜਸੇਵੀਆਂ ਨੇ ਸਿੰਗਲਾ ਪਰਿਵਾਰ ਨੂੰ ਵਧਾਈ ਦਿੱਤੀ ਹੈ।