ਡਾ. ਅਸ਼ਵਨੀ ਬਾਂਸਲ ਨੂੰ ਮਿਲਿਆ ਮਿਮਿਟ ਦੇ ਡਾਇਰੈਕਟਰ ਦਾ ਚਾਰਜ
ਡਾ. ਅਸ਼ਵਨੀ ਬਾਂਸਲ ਨੂੰ ਮਿਲਿਆ ਮਿਮਿਟ ਮਲੋਟ ਦੇ ਡਾਇਰੈਕਟਰ ਦਾ ਚਾਰਜ
Publish Date: Fri, 01 May 2026 04:36 PM (IST)
Updated Date: Fri, 01 May 2026 04:38 PM (IST)
ਰਿਪੋਰਟਰ ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ ਮਿਮਿਟ ਮਲੋਟ ਵਿਖ਼ੇ ਮਲੋਟ ਸ਼ਹਿਰ ਦੇ ਹੀ ਵਸਨੀਕ ਤੇ ਮਿਮਿਟ ਮਲੋਟ ਦੇ ਪ੍ਰੋਫੈਸਰ ਡਾ. ਅਸ਼ਵਨੀ ਬਾਂਸਲ ਨੇ ਬਤੌਰ ਡਾਇਰੈਕਟਰ ਅਹੁਦਾ ਸੰਭਾਲ ਲਿਆ ਹੈ। ਮਿਮਿਟ ਮਲੋਟ ਦੇ ਰਜਿਸਟਰਾਰ ਡਾ. ਸੰਜੀਵ ਸ਼ਰਮਾ ਤੇ ਸਮੂਹ ਸਟਾਫ ਨੇ ਡਾ. ਅਸ਼ਵਨੀ ਬਾਂਸਲ ਨੂੰ ਡਾਇਰੈਕਟਰ ਦੇ ਅਹੁਦੇ ਦਾ ਵਾਧੂ ਚਾਰਜ ਮਿਲਣ ਤੇ ਫੁੱਲਾਂ ਦਾ ਗੁਲਦਸਤਾ ਦਿੱਤਾ ਤੇ ਵਧਾਈਆਂ ਦਿੱਤੀਆਂ। ਇੱਥੇ ਇਹ ਵਿਸ਼ੇਸ਼ ਹੈ ਕਿ ਪ੍ਰੋਫੈਸਰ ਅਸ਼ਵਨੀ ਬਾਂਸਲ ਕੋਲ 29 ਸਾਲਾਂ ਦਾ ਟੀਚਿੰਗ ਦਾ ਤਜਰਬਾ ਹੈ ਤੇ ੳਹ ਮਿਮਿਟ ਮਲੋਟ ਵਿਖੇ ਡੀਨ ਅਕਾਦਮਿਕ ਮਾਮਲੇ ਵਰਗੇ ਵੱਖ-ਵੱਖ ਅਹੁਦਿਆਂ ਉੱਪਰ ਪਿਛਲੇ 18 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ l ਇਸ ਮੌਕੇ ਡਾ. ਅਸ਼ਵਨੀ ਬਾਂਸਲ ਨੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਇਸ ਜੁੰਮੇਵਾਰੀ ਲਈ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਉਹ ਇਸ ਅਹੁਦੇ ਉੱਪਰ ਵੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ।