ਵਿਧਾਇਕ ਬਿਲਾਸਪੁਰ ਦੀ ਅਗਵਾਈ ’ਚ ਕਈ ਪਰਿਵਾਰ ‘ਆਪ’ ’ਚ ਸ਼ਾਮਲ
ਪਿਛਲੇ ਚਾਰ ਸਾਲਾਂ ਤੋਂ ਜਦੋਂ ਤੋਂ ਆਮ
Publish Date: Tue, 19 May 2026 03:21 PM (IST)
Updated Date: Wed, 20 May 2026 04:01 AM (IST)
ਪਾਰਟੀ ਵਿਚ ਆਉਣ ਵਾਲਿਆਂ ਦਾ ਪੂਰਾ ਮਾਨ ਸਤਿਕਾਰ ਹੋਵੇਗਾ : ਪ੍ਰਧਾਨ ਮਧੇਕੇ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਮੋਗਾ: ਪਿਛਲੇ ਚਾਰ ਸਾਲਾਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਤਾ ਸੰਭਾਲੀ ਹੈ, ਉਦੋਂ ਤੋਂ ਹੀ ਹਰ ਵਰਗ ਦੇ ਇਨਸਾਨ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਦਿਨੋਂ ਦਿਨ ਪਾਰਟੀ ਦਾ ਕਾਫ਼ਲਾ ਵੱਡਾ ਹੋ ਰਿਹਾ ਹੈ । ਇਹ ਪ੍ਰਗਟਾਵਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਮਧੇਕੇ ਵਿਖੇ ਦਰਜ਼ਨਾਂ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਾਉਣ ਵੇਲੇ ਕੀਤਾ।
ਹਲਕੇ ਦੇ ਇਤਿਹਾਸਕ ਪਿੰਡ ਮਧੇਕੇ ਤੋਂ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਅਤੇ ਸੀਨੀਅਰ ਆਗੂ ਜਸਵੰਤ ਸਿੰਘ ਮਧੇਕੇ ਦੀ ਪ੍ਰੇਰਨਾ ਸਦਕਾ ਦਰਜ਼ਨਾਂ ਪਰਿਵਾਰਾਂ ਨੇ ‘ਆਪ’ ਦਾ ਪੱਲਾ ਫੜਿਆ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਬਾਕੀ ਰਹਿੰਦੇ ਕੰਮ ‘ਆਪ’ ਸਰਕਾਰ ਦੇ ਰਾਜ ’ਚ ਹੋਏ ਹਨ ਜਿਨ੍ਹਾਂ ਵਿਚ ਨਹਿਰੀ ਪਾਣੀ, 600 ਯੂਨਿਟ ਬਿਜਲੀ ਫ਼ਰੀ, ਫ਼ਰੀ ਇਲਾਜ, ਸਕੂਲਾਂ ਦੀ ਹਾਲਤ ਬਹੁਤ ਵਧੀਆ ਕੀਤੀ, ਪਿੰਡਾਂ ਵਿਚ ਕੱਚੇ ਪਏ ਰਸਤਿਆਂ ਉੱਪਰ ਨਵੀਆਂ ਸੜਕਾਂ ਆਦਿ ਤੋਂ ਇਲਾਵਾ ਬਹੁਤ ਅਜਿਹੇ ਕੰਮ ਆਪ ਸਰਕਾਰ ਨੇ ਕੀਤੇ ਹਨ ਜਿਨ੍ਹਾਂ ਬਾਰੇ ਪਿਛਲੀਆਂ ਸਰਕਾਰਾਂ ਨੇ ਸੋਚਿਆ ਵੀ ਨਹੀਂ ਸੀ। ਇਸੇ ਕਰਕੇ ਪੂਰੇ ਪੰਜਾਬ ’ਚੋਂ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ ਆਖ਼ਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਖ਼ਾਲਸਾ, ਪ੍ਰਧਾਨ ਜਸਵੰਤ ਸਿੰਘ ਮਧੇਕੇ, ਹਰਸਿਮਰਨਜੀਤ ਸਿੰਘ ਸਰਾਂ, ਬਲਵੀਰ ਸਿੰਘ ਬੀਰਾ, ਸਤਨਾਮ ਸਿੰਘ, ਰਣਜੀਤ ਸਿੰਘ, ਦੀਪਕ ਸ਼ਰਮਾ, ਗੁਰਮੇਲ ਸਿੰਘ, ਜਸਪਾਲ ਸਿੰਘ, ਬਖਤੌਰ ਸਿੰਘ, ਗੋਗੀ ਸਿੰਘ,ਬੋਹੜ ਸਿੰਘ, ਤੇਜਾ ਸਿੰਘ, ਸੁਖਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਮਲ ਪਰਿਵਾਰਾਂ ਦੇ ਨੁਮਾਇੰਦੇ ਸ਼ਾਮਲ ਸਨ।