ਮਲੋਟ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਓਪੀਡੀ ਸੇਵਾਵਾਂ ਰੱਖੀਆਂ ਬੰਦ
ਪੀਸੀਐਮਐਸ ਦੇ ਸੱਦੇ 'ਤੇ ਪੇ ਕਮਿਸ਼ਨ ਵੱਲੋਂ ਡਾਕਟਰਾਂ ਦੀਆਂ ਤਨਖਾਹਾਂ ਘਟਾਉਣ ਨੂੰ ਲੈ ਕੇ ਸਿਵਲ ਹਸਪਤਾਲ ਮਲੋਟ ਦੇ ਡਾਕਟਰਾਂ ਨੇ ਓਪੀਡੀ ਦੀਆਂ ਸੇਵਾਵਾਂ ਬੰਦ ਰੱਖੀਆਂ। ਉਨਾਂ੍ਹ ਦੱੱਸਿਆ ਕਿ ਸਰਕਾਰੀ ਡਾਕਟਰਾਂ ਦਾ ਐਨਪੀਏ 25 ਪ੍ਰਤੀਸ਼ਤ ਤੋਂ ਘਟਾ ਕਿ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਇਸਨੂੰ ਬੇਸਿਕ ਪੇਅ ਤੋਂ ਹਟਾ ਦਿੱਤਾ ਹੈ ਇਸ ਕਰਕੇ ਡਾਕਟਰਾਂ ਵਿਚ ਭਾਰੀ ਰੋਸ ਹੈ।
Publish Date: Fri, 25 Jun 2021 07:06 PM (IST)
Updated Date: Fri, 25 Jun 2021 07:06 PM (IST)
ਅਮਨਦੀਪ ਮਹਿਰਾ, ਮਲੋਟ : ਪੀਸੀਐਮਐਸ ਦੇ ਸੱਦੇ 'ਤੇ ਪੇ ਕਮਿਸ਼ਨ ਵੱਲੋਂ ਡਾਕਟਰਾਂ ਦੀਆਂ ਤਨਖਾਹਾਂ ਘਟਾਉਣ ਨੂੰ ਲੈ ਕੇ ਸਿਵਲ ਹਸਪਤਾਲ ਮਲੋਟ ਦੇ ਡਾਕਟਰਾਂ ਨੇ ਓਪੀਡੀ ਦੀਆਂ ਸੇਵਾਵਾਂ ਬੰਦ ਰੱਖੀਆਂ। ਉਨਾਂ੍ਹ ਦੱੱਸਿਆ ਕਿ ਸਰਕਾਰੀ ਡਾਕਟਰਾਂ ਦਾ ਐਨਪੀਏ 25 ਪ੍ਰਤੀਸ਼ਤ ਤੋਂ ਘਟਾ ਕਿ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਇਸਨੂੰ ਬੇਸਿਕ ਪੇਅ ਤੋਂ ਹਟਾ ਦਿੱਤਾ ਹੈ ਇਸ ਕਰਕੇ ਡਾਕਟਰਾਂ ਵਿਚ ਭਾਰੀ ਰੋਸ ਹੈ। ਨਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਡਾਕਟਰਾਂ ਦੀਆਂ ਤਨਖ਼ਾਹ ਘਟ ਗਈਆਂ ਹਨ। ਉਨਾਂ੍ਹ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖ਼ਿਮ ਵਿਚ ਪਾਕੇ ਸੇਵਾ ਕਰ ਰਹੇ ਹਨ ਪਰ ਅਜਿਹਾ ਹੋਣ ਨਾਲ ਡਾਕਟਰਾਂ ਦਾ ਮਨੋਬਲ ਡਿੱਗ ਪਿਆ ਹੈ। ਉਨਾਂ੍ਹ ਮੰਗ ਕੀਤੀ ਕਿ ਡਾਕਟਰਾਂ ਦਾ ਐਨਪੀਏ ਵਧਾ ਕਿ 33 ਪ੍ਰਤੀਸ਼ਤ ਕੀਤਾ ਜਾਵੇ ਅਤੇ ਇਸ ਨੂੰ ਬੇਸਿਕ ਪੇਅ ਨਾਲ ਜੋੜਿਆ ਜਾਵੇ। ਇਸ ਮੌਕੇ ਰੋਸ ਕਰ ਰਹੇ ਡਾਕਟਰਾਂ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ.ਰਸ਼ਮੀ ਚਾਵਲਾ, ਡਾ.ਸੁਨੀਲ ਅਰੋੜਾ, ਡਾ.ਕਾਮਨਾ ਜਿੰਦਲ, ਡਾ.ਸਿਮਰਜੀਤ ਸਿੰਘ, ਡਾ.ਕੁਸ਼ਲਦੀਪ ਸਿੰਘ, ਡਾ.ਗੌਤਮ ਕਮਰਾ ਡਾ.ਦੀਪਾਲੀ, ਡਾ.ਗੁਰਪਾਸ਼ ਸਿੰਘ , ਡਾ.ਸਿਮਰਜੀਤ ,ਡਾ.ਵਿਕਾਸ ਬਾਂਸਲ,ਡਾ.ਗੁਰਲਵ ਜੋੜਾ,ਡਾ.ਅਕਾਕਸ਼ਾ, ਡਾ.ਰਜਿੰਦਰ ਸਿੰਘ ਅਤੇ ਡਾ.ਲਵਲੀਨ ਹਾਜਰ ਸਨ।