ਦਿਵਯ ਜਯੋਤੀ ਜਾਗਰਤੀਪ੍ਰਵਚਨ ਕਰਨ ਸਮੇਂ ਪ੍ਰਭਾ ਭਾਰਤੀ।

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ਵਿਚ ਹਫ਼ਤਾਵਰੀ ਸਤਸੰਗ ਕਰਵਾਇਆ। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸਾਧਵੀ ਗਿਆਨ ਪ੍ਰਭਾ ਭਾਰਤੀ ਨੇ ਜਾਗਰੂਕਤਾ ਸ਼ਬਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜੋਕੇ ਮਨੁੱਖ ਦੇ ਮਹਾਨ ਕੋਸ਼ ਵਿਚ ਵਿਸ਼ੇਸ਼ ਅਤੇ ਅਹਿਮ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਪਰ ਇਸਦੀ ਪਰਿਭਾਸ਼ਾ ਕਰਦਿਆਂ ਹੋਇਆਂ ਦਿਮਾਗ ਅੰਦਰ ਭੂਚਾਲ ਜਿਹਾ ਆ ਜਾਂਦਾ ਹੈ ਕਿਉਂਕਿ ਇਸ ਸ਼ਬਦ ਦੇ ਅਰਥ ਦੀ ਗਹਿਰਾਈ ਕਿਸੇ ਮਹਾਂਸਾਗਰ ਤੋਂ ਵੀ ਜਿਆਦਾ ਹੈ। ਸਾਗਰ ਦੀ ਗਹਿਰਾਈ ਮਾਪੀ ਜਾ ਸਕਦੀ ਹੈ ਪਰ ਜਾਗਰੂਕਤਾ ਦੇ ਪਰਿਪੇਖ ਵਿਚ ਇਹ ਕਹਿਣਾ ਕਿ ਮੌਜੂਦਾ ਵਿਗਿਆਨਕ ਯੁੱਗ ਦਾ ਆਧੁਨਿਕ ਮਨੁੱਖ ਜਾਗਰੂਕਤਾ ਦੀ ਗਹਿਰਾਈ ਨੂੰ ਸਮਝ ਚੁੱਕਾ ਹੈ ਇਕ ਅਤਿ ਕਥਨੀ ਹੈ। ਆਦਮੀ ਆਲਮੀ ਪੱਧਰ ਉੱਤੇ ਹੋਈ ਤਰੱਕੀ ਦੇ ਸੰਦਰਭ ਵਿਚ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਜਾਗਰੂਕਤਾ ਦਾ ਹੀ ਨਤੀਜਾ ਹੈ, ਪ੍ਰਸ਼ਨ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਜਾਗਿਆ ਹੋਇਆ ਮਨੁੱਖ ਕਿਹਾ ਜਾ ਸਕਦਾ ਹੈ। ਇਹ ਅਣਸੁਲਝੇ ਸਵਾਲ ਮਨੁੱਖੀ ਵਿਦਵਾਨਾਂ ਦੇ ਦਿਮਾਗ ਉੱਪਰ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਆਪਣੀ ਹਾਜ਼ਰੀ ਭਰਦੇ ਨੇ ਕਿਉਂਕਿ ਮਾਂ ਤੋਂ ਬਾਅਦ ਵਿਅਕਤੀ ਸਕੂਲ ਵਿਚ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਣਾ ਅਤੇ ਸਮਝਣ ਦਾ ਇਮਤਿਹਾਨ ਪਾਸ ਕਰਦਾ ਹੈ ਜਿਸ ਵਿਚ ਰਹਿਣ ਸਹਿਣ ਸਵੇਰ ਤੋਂ ਸ਼ਾਮ ਤੱਕ ਅਤੇ ਬਚਪਨ ਤੋਂ ਲੈ ਕੇ ਮੌਤ ਤੱਕ ਦਾ ਸਮਾਂ ਇਸ ਹਿਸਾਬ ਨਾਲ ਮੋਟੇ ਸ਼ਬਦਾਂ ਵਿਚ ਕਿਹਾ ਜਾਂਦਾ ਕਿ ਜਿੰਦਗੀ ਨੂੰ ਚਲਾਉਣ ਲਈ ਲੋੜੀ ਦੇ ਸਾਧਨ ਇਕੱਠੇ ਕਰਨ ਲਈ ਕਾਰੋਬਾਰ ਨੂੰ ਵਧਾਉਣ ਦੇ ਢੰਗ ਤਰੀਕੇ ਸਿੱਖਣਾ ਹੀ ਜਾਗਰੂਕਤਾ ਹੈ। ਉਨ੍ਹਾਂ ਕਿਹਾ ਬੇਸ਼ੱਕ ਇਕ ਮਨੁੱਖ ਦੇ ਲਈ ਇਹ ਸਭ ਬੇਹੱਦ ਜ਼ਰੂਰੀ ਹੈ। ਸਾਧਵੀ ਨੇ ਕਿਹਾ ਜੇਕਰ ਭਾਰਤ ਦੇਸ਼ ਦੀ ਭੂਮੀ ਦੇ ਵੈਦਿਕ ਕਾਲ ਵੱਲ ਝਾਤ ਮਾਰ ਕੇ ਦੇਖੀਏ ਤਾਂ ਉਸ ਸਮੇਂ ਸਮਾਜ, ਧਰਮ ਲੋਕਾਂ ਦਾ ਵਿਵਹਾਰਿਕ ਜੀਵਨ ਅੱਜ ਤੋਂ ਜਿਆਦਾ ਮਿਆਰੀ ਜਾਪਦਾ ਹੈ। ਇਹੀ ਉਹ ਤੱਥ ਨੇ ਜੋ ਮਨੁੱਖੀ ਜਾਗ੍ਰਿਤੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣ ਲਈ ਮਜ਼ਬੂਰ ਕਰਦੇ ਨੇ। ਜੇਕਰ ਵਿਕਾਸ ਉੱਪਰ ਨਜ਼ਰ ਮਾਰੀਏ ਤਾਂ ਮਨੁੱਖ ਨੇ ਅਨੇਕਾਂ ਵਿਗਿਆਨਿਕ ਖੋਜਾਂ ਤਾਂ ਜ਼ਰੂਰ ਕਰ ਲਈਆਂ ਪਰ ਇੰਨਾ ਖੋਜਾਂ ਦੇ ਕਾਰਨ ਜਿੱਥੇ ਮਨੁੱਖ ਦੀਆਂ ਰੋਜ਼ ਮਰਾ ਜ਼ਿੰਦਗੀ ਲੋੜਾਂ ਦੀ ਪੂਰਤੀ ਸੌਖੇ ਢੰਗ ਨਾਲ ਹੋਣ ਲੱਗੀ, ਉੱਥੇ ਕੁੱਝ ਅਜਿਹੇ ਕੁਦਰਤੀ ਭੇਦ ਵੀ ਪ੍ਰਗਟ ਹੋ ਗਏ। ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਉਜਾੜ ਵਿਚ ਖ਼ਾਲੀ ਘਰ ਵਿਚ ਕੋਈ ਆਉਂਦਾ ਹੈ ਅਤੇ ਘਰ ਵਿਚ ਕੋਈ ਨਾ ਹੋਣ ਦੇ ਕਾਰਨ ਜਿਸ ਤਰ੍ਹਾਂ ਆਇਆ ਸੀ, ਉਸੇ ਤਰ੍ਹਾਂ ਚਲਾ ਜਾਂਦਾ ਹੈ। ਇਸ ਲਈ ਜੀਵਨ ਦੀ ਜਾਗਰਿਤੀ ਦੇ ਨਾਲ ਜੀਵਨ ਦੇ ਮਨੋਰਥ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਜਿਹੜਾ ਆਪਣੇ ਜੀਵਨ ਦੀ ਅਸਲੀਅਤ ਬਾਰੇ ਜਾਗਰੂਕ ਹੈ, ਉਹ ਸਮਾਜ ਦਾ ਕਦੇ ਵੀ ਬੁਰਾ ਨਹੀਂ ਕਰਦਾ। ਇਸ ਦਾ ਗਿਆਨ ਕੇਵਲ ਮਾਤਰ ਬ੍ਰਹਮ ਨਿਸ਼ਠ ਗੁਰੂ ਹੀ ਕਰਵਾ ਸਕਦੇ ਨੇ।