ਡਿਵਾਈਨ ਪਬਲਿਕ ਸਕੂਲ ਸਾਦਿਕ ਦਾ ਨਤੀਜਾ ਸੌ ਫੀਸਦੀ ਰਿਹਾ
ਡਿਵਾਈਨ ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਸਾਦਿਕ ਦਾ ਨਤੀਜਾ ਸੌ ਫੀਸਦੀ ਰਿਹਾ
Publish Date: Thu, 14 May 2026 04:15 PM (IST)
Updated Date: Fri, 15 May 2026 04:01 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਡਿਵਾਈਨ ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਸਾਦਿਕ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿਲ੍ਹੇ ਦਾ ਮਾਣ ਵਧਾਇਆ ਹੈ । ਸਕੂਲ ਦੇ 70 ਵਿਦਿਆਰਥੀਆਂ ਨੇ ਬਾਰਵੀਂ ਜਮਾਤ ਦੀ ਪ੍ਰੀਖਿਆ ਵਿੱਚ ਹਿੱਸਾ ਲਿਆ। ਜਿਨਾਂ ਵਿੱਚੋਂ 11 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਤੇ ਅੰਕ ਹਾਸਲ ਕਰਕੇ ਆਪਣੇ ਇਲਾਕੇ, ਮਾਤਾ ਪਿਤਾ ,ਅਧਿਆਪਕ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ 100 ਫੀਸਦੀ ਨਤੀਜੇ ਨਾਲ ਅਕਾਦਮਿਕ ਉੱਤਮਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਹੇਮਨ ਗਿਰਦਰ ਨੇ 98.2 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਰੀਆ ਗੋਇਲ ਨੇ 98 ਫੀਸਦੀ ਅੰਕਾਂ ਨਾਲ ਦੂਸਰਾ ਅਤੇ ਪ੍ਰਾਚੀ ਨੇ 95.8 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਹੇਮਨ ਗਿਰਦਰ , ਰੀਆ ਗੋਇਲ ਅਤੇ ਅਬੀਜੀਤ ਸਿੰਘ ਸੰਘਾ ਨੇ ਇੰਗਲਿਸ਼ ਵਿੱਚੋਂ 100 ਚੋਂ 100 ਅੰਕ ਪ੍ਰਾਪਤ ਕੀਤੇ ਹਨ ਅਤੇ ਹੇਮਨ ਗਿਰਦਰ ਨੇ ਬਾਓਲੋਜੀ ਵਿੱਚੋਂ ਵੀ 100 ਚੋਂ 100 ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਵਿਦਿਆਰਥੀ ਹੇਮਨ ਗਿਰਦਰ , ਰੀਆ ਗੋਇਲ , ਪ੍ਰਾਚੀ , ਖੁਸ਼ੀ ਸਿੰਗਲਾ , ਫਿਜ਼ਾ ਗਿਰਦਰ, ਏਕਮਬੀਰ ਸਿੰਘ, ਕਾਰਤਿਕ , ਕੁਨਾਲ ਗੁਪਤਾ , ਪਾਰਥ ਆਹੂਜਾ , ਹਰਮਨਜੀਤ ਕੌਰ ਅਤੇ ਨਿਮਰਤ ਚਾਵਲਾ ਨੇ 90 ਫੀਸਦੀ ਤੋਂ ਉੱਤੇ ਅੰਕ ਹਾਸਿਲ ਕੀਤੇ ਹਨ।ਇਸ ਮੌਕੇ ਸਕੂਲ ਦੇ ਚੇਅਰਮੈਨ ਕੰਵਰ ਹਰਿੰਦਰ ਸਿੰਘ ਸੰਧੂ, ਸੁਖਮਨ ਸਿੰਘ ਸੰਧੂ, ਕਰਨਵੀਰ ਕੌਰ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦਰਸਾਏ ਮਾਰਗ ਤੇ ਚਲਦਿਆਂ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ।