ਜਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਜੇਲ ਦਾ ਦੌਰਾ
ਜਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਜਿਲ੍ਹਾ ਜੇਲ ਦਾ ਦੌਰਾ
Publish Date: Thu, 21 May 2026 05:18 PM (IST)
Updated Date: Fri, 22 May 2026 04:07 AM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਅਤੇ ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਸ੍ਰੀਮਤੀ ਜਸਵਿੰਦਰ ਸ਼ੀਮਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਨੀਰਜ ਕੁਮਾਰ ਸਿੰਗਲਾ, ਇੰਚਾਰਜ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਜੇਲ੍ਹ, ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਬੋਰਡ ਆਫ ਵਿਜ਼ਟਰ ਮੈਂਬਰ ਡੇਵੀ ਗੋਇਲ, ਏਡੀਸੀ (ਜਨਰਲ), ਮਨਮੀਤ ਸਿੰਘ ਢਿੱਲੋਂ, ਐੱਸਪੀ (ਹੈੱਡ ਕੁਆਟਰ), ਵਿਕਰਮ ਦੱਤ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਪ੍ਰਸ਼ਿਕਸ਼ਣ ਅਫਸਰ, ਜਗਮੋਹਨ ਸਿੰਘ, ਜ਼ਿਲ੍ਹਾ ਸਮਾਜਿਕ ਭਲਾਈ ਅਤੇ ਸਸ਼ਕਤੀਕਰਨ ਅਫਸਰ, ਸੰਗੀਤ ਸਰੋਤਾ, ਫੰਕਸਨਲ ਅਫਸਰ, ਸੁਨੀਲ ਕੁਮਾਰ, ਸਿਵਲ ਸਰਜਨ, ਪੁਸ਼ਪਿੰਦਰ ਸਿੰਘ, ਐੱਸਡੀਓ (ਕਾਰਜਕਾਰੀ ਇੰਜੀਨੀਅਰ, ਬੀ ਐਂਡ ਆਰ ਵਿਭਾਗ), ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਜੇਲ੍ਹ ਵਿੱਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ।ਜੋ ਜੇਲ੍ਹ ਵਿਚ ਰਜਿਸਟਰ ਲਗਾਏ ਗਏ ਸਨ, ਉਨ੍ਹਾਂ ਦੀ ਚੈਕਿੰਗ ਕੀਤੀ ਗਈ।
ਜੇਲ੍ਹ ਦੌਰੇ ਦੌਰਾਨ ਹਵਾਲਾਤੀਆਂ ਨੂੰ ਦਿੱਤੀ ਜਾਣ ਵਾਲੀ ਮੈਡੀਕਲ ਸਹੂਲਤ ਅਤੇ ਖਾਣੇ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਬਣਾਏ ਗਏ ਹੈਲਪ ਡੈਸਕ (ਮੁਲਾਕਾਤੀ ਏਰੀਆ) ਦਾ ਉਦਘਾਟਨ ਵੀ ਕੀਤਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਜੇਲ੍ਹ ਵਿੱਚ ਪੌਦੇ ਵੀ ਲਗਾਏ ਗਏ। ਇਸ ਮੌਕੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਡਿਫੈਂਸ ਕੌਂਸਲ ਅਤੇ ਪੈਰਾ ਲੀਗਲ ਵਲੰਟੀਅਰਜ਼ ਦੀ ਡਿਉਟੀ ਲਗਾਈ ਗਈ ਹੈ, ਜੋ ਕਿ ਜਿਲ੍ਹਾ ਜੇਲ੍ਹ ਵਿਚ ਹਰ ਰੋਜ ਆਉਣ ਵਾਲੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਜਾਣਕਾਰੀ ਦੇਣਗੇ ਅਤੇ ਜੋ ਰਜਿਸਟਰ ਲਗਾਏ ਹਨ, ਉਨ੍ਹਾਂ ਵਿਚ ਹਰ ਰੋਜ਼ ਆਉਣ ਵਾਲੇ ਹਵਾਲਾਤੀ, ਅਪੀਲ ਸਬੰਧੀ, ਜਮਾਨਤ ਸਬੰਧੀ ਅਤੇ ਹੋਰ ਮੈਡੀਕਲ ਸਬੰਧੀ ਜਾਣਕਾਰੀ ਦਰਜ ਕਰਨਗੇ। ਇਸ ਮੌਕੇ ਸ੍ਰੀ ਇਕਬਾਲ ਸਿੰਘ ਬਰਾੜ, ਜੇਲ ਸੁਪਰਡੈਂਟ, ਸ੍ਰੀ ਰਾਜਿੰਦਰਪਾਲ ਸ਼ਰਮਾ, ਚੀਫ, ਲੀਗਲ ਏਡ ਡੀਫੈਂਸ ਕੌਂਸਲ, ਸ੍ਰੀ ਹਰਸ਼ਦੀਪ ਸਿੰਘ ਬਰਾੜ, ਡਿਪਟੀ ਚੀਫ, ਲੀਗਲ ਏਡ ਡੀਫੈਂਸ ਕੌਂਸਲ, ਲਵਲੀਨ ਗੁਪਤਾ, ਅਸਿਸਟੈਂਟ, ਲੀਗਲ ਏਡ ਡੀਫੈਂਸ ਕੌਂਸਲ, ਜੋਬਨਦੀਪ ਸਿੰਘ, ਅਸਿਸਟੈਂਟ, ਲੀਗਲ ਏਡ ਡੀਫੈਂਸ ਕੌਂਸਲ ਅਤੇ ਜੇਲ੍ਹ ਦਾ ਸਮੂਹ ਸਟਾਫ ਮੌਜੂਦ ਸਨ।