ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ’ਚ ਇਨਾਮ ਵੰਡ ਸਮਾਰੋਹ ਕਰਵਾਇਆ
ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ’ਚ ਇਨਾਮ ਵੰਡ ਸਮਾਰੋਹ ਆਯੋਜਿਤ
Publish Date: Wed, 29 Apr 2026 03:52 PM (IST)
Updated Date: Thu, 30 Apr 2026 04:02 AM (IST)

ਪੜ੍ਹਾਈ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ, ਕੋਟਕਪੂਰਾ ਵਿਖੇ ਪ੍ਰਿੰਸੀਪਲ ਡਾਕਟਰ ਪੂਜਾ ਭੱਲਾ ਦੀ ਯੋਗ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦਵਾਰਾ ਪੇਸ਼ ਕੀਤੇ ਸ਼ਬਦ ਗਾਇਨ ਹੋਈ। ਇਸ ਉਪਰੰਤ ਕਾਲਜ ਦੇ ਰਜਿਸਟਰਾਰ ਪ੍ਰੋ. ਕੁਲਵਿੰਦਰ ਸ਼ਰਮਾ ਵੱਲੋਂ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਵਿਦਿਅਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ‘ਤੇ ਬੀ. ਏ ਦੇ ਵੱਖ-ਵੱਖ ਸਮੈਸਟਰਾਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਪਹਿਲੇ ਸਮੈਸਟਰ ਵਿੱਚ ਰੁਪਿੰਦਰ ਕੌਰ ਪਹਿਲਾ, ਪਵਨਪ੍ਰੀਤ ਕੌਰ ਦੂਜਾ ਅਤੇ ਸ਼ਰਣਦੀਪ ਕੌਰ ਤੀਜਾ ਸਥਾਨ ਹਾਸਲ ਕੀਤਾ, ਜਦਕਿ ਦੂਜੇ ਸਮੈਸਟਰ ਦੀ ਵਿਦਿਆਰਥਣ ਅਮਾਨਤ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਜਾ ਅਤੇ ਰਾਜਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਤੀਜੇ ਸਮੈਸਟਰ ਵਿੱਚ ਹਰਮਨਜੋਤ ਕੌਰ ਪਹਿਲਾ, ਅਮਨਪ੍ਰੀਤ ਕੌਰ ਦੂਜਾ ਅਤੇ ਖੁਸ਼ਪ੍ਰੀਤ ਕੌਰ ਤੀਜਾ ਸਥਾਨ ‘ਤੇ ਰਹੇ, ਜਦਕਿ ਚੌਥੇ ਸਮੈਸਟਰ ਵਿੱਚ ਅਮਨਪ੍ਰੀਤ ਕੌਰ ਪਹਿਲਾ, ਹਰਮਨਜੋਤ ਕੌਰ ਦੂਜਾ ਅਤੇ ਖੁਸ਼ਪ੍ਰੀਤ ਕੌਰ ਤੀਜਾ ਸਥਾਨ ਹਾਸਲ ਕੀਤਾ। ਪੰਜਵੇਂ ਸਮੈਸਟਰ ਵਿੱਚ ਸ਼ਿਵਾਨੀ ਪਹਿਲਾ, ਜਸਪ੍ਰੀਤ ਕੌਰ ਦੂਜਾ ਅਤੇ ਫੁਲਪ੍ਰੀਤ ਕੌਰ ਤੀਜਾ ਸਥਾਨ ‘ਤੇ ਰਹੇ, ਜਦਕਿ ਛੇਵੇਂ ਸਮੈਸਟਰ ਵਿੱਚ ਫੁਲਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਸਾਂਝੇ ਤੌਰ ‘ਤੇ ਪਹਿਲਾ ਸਥਾਨ, ਮਨਪ੍ਰੀਤ ਕੌਰ ਦੂਜਾ ਅਤੇ ਸ਼ਿਵਾਨੀ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਦਿਲਜੋਤ ਕੌਰ ਸੱਗੂ, ਹਿਮਾਂਸ਼ੀ ਮਹੇਸ਼ਵਰੀ, ਅਮ੍ਰਿਤਪਾਲ ਕੌਰ, ਖ਼ਵਾਇਸ਼ ਰਾਣੀ, ਜਸ਼ਨਦੀਪ ਸਿੰਘ ਅਤੇ ਗੁਰਨੂਰ ਕੌਰ ਨੇ ਪਹਿਲੀਆਂ ਪੋਜ਼ੀਸ਼ਨਾਂ ਹਾਸਲ ਕੀਤੀਆਂ, ਹਿਮਾਂਸ਼ੀ ਮਹੇਸ਼ਵਰੀ, ਦਿਲਜੋਤ ਕੌਰ ਸੰਧੂ, ਰਾਜਿੰਦਰ ਕੌਰ, ਵਨੀਤ ਕੌਰ, ਸ਼ੁਭਦੀਪ ਕੌਰ, ਹਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਗਗਨ ਦਿਓੜਾ, ਜਸਪ੍ਰੀਤ ਕੌਰ, ਕਸ਼ਿਸ਼, ਸ਼ਿਵਮ, ਨਵਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਐਮ. ਐੱਸ.ਸੀ ਆਈ. ਟੀ ਵਿੱਚ ਅਮਨਦੀਪ ਕੌਰ ਅਤੇ ਹਰਮਨਪ੍ਰੀਤ ਸਿੰਘ ਅਤੇ ਪੀ.ਜੀ.ਡੀ.ਸੀ.ਏ ਵਿੱਚ ਦੀਪਕ ਨੇ ਪਹਿਲਾ ਸਥਾਨ, ਸ਼ਿਮਲਦੀਪ ਕੌਰ ਨੇ ਦੂਜਾ ਅਤੇ ਹਨੂ ਨੇ ਤੀਜਾ ਸਥਾਨ ਪ੍ਹਾਸਲ ਕੀਤਾ। ਯੂਥ ਫੈਸਟਿਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਲਕ ਮੱਕੜ ਨੇ ਕਲਾਸੀਕਲ ਡਾਂਸ ਅਤੇ ਹਰਲੀਨ ਸ਼ਰਮਾ ਨੇ ਕਲਾਸੀਕਲ ਵੋਕਲ ਵਿਚ ਤੀਜਾ ਸਥਾਨ, ਵਿਵੇਕ ਸਿੰਘ ਅਤੇ ਜਤਿਨ ਸ਼ਰਮਾ ਨੇ ਭੰਡ ਵਿੱਚ ਤੀਜਾ ਸਥਾਨ, ਅਮਨਪ੍ਰੀਤ ਕੌਰ ਨੇ ਪਰਾਂਦਾ ਮੇਕਿੰਗ ਵਿੱਚ ਤੀਜਾ ਸਥਾਨ, ਜਸ਼ਨਪ੍ਰੀਤ ਕੌਰ ਨੇ ਇਨੂੰ ਮੇਕਿੰਗ ਵਿਚ ਦੂਜਾ ਸਥਾਨ, ਜਦਕਿ ਰਾਮਪ੍ਰੀਤ ਸਿੰਘ ਨੇ ਸਿਤਾਰ ਅਤੇ ਗੁਰਪ੍ਰੀਤ ਸਿੰਘ ਨੇ ਤਬਲਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਖੇਡਾਂ ਵਿੱਚ ਸਾਗਰ ਥਾਪਾ ਨੂੰ ਬੈਸਟ ਐਥਲੀਟ (ਲੜਕੇ), ਇੰਦਰਜੀਤ ਕੌਰ ਨੂੰ ਬੈਸਟ ਐਥਲੀਟ (ਲੜਕੀਆਂ) ਅਤੇ ਲਵਪ੍ਰੀਤ ਸਿੰਘ ਨੇ 10,000 ਮੀਟਰ ਕ੍ਰਾਸ ਕਨਟਰੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਗੀਤ ਅਤੇ ਕਵੀਸ਼ਰੀ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾਕਟਰ ਪੂਜਾ ਭੱਲਾ ਨੇ ਉਕਤ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਮੈਰਿਟ ਸਰਟੀਫਿਕੇਟ ਦੇਕੇ ਨਵਾਜਿਆ ਅਤੇ ਸਮਾਰੋਹ ਦੇ ਅੰਤ ‘ਤੇ ਪ੍ਰਿੰਸੀਪਲ ਡਾ. ਪੂਜਾ ਭੱਲਾ ਨੇ ਇਨਾਮ ਜੇਤੂ ਵਿਦਿਆਰਥੀਆਂ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਉੱਚੀਆਂ ਕਾਮਯਾਬੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ ਪੂਨਮ ਅਰੋੜਾ ਨੇ ਨਿਭਾਈ ਅਤੇ ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।