ਸ਼ੂਗਰ ਚੈੱਕਅਪ ਕੈਂਪ ’ਚ 47 ਮਰੀਜ਼ਾਂ ਦੀ ਕੀਤੀ ਜਾਂਚ
ਸ਼ੂਗਰ ਚੇਤਨਾ ਸੁਸਾਇਟੀ ਵੱਲੋਂ ਗੀਤਾ
Publish Date: Tue, 05 May 2026 03:56 PM (IST)
Updated Date: Wed, 06 May 2026 04:02 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਛ ਸ਼ੂਗਰ ਚੇਤਨਾ ਸੁਸਾਇਟੀ ਵੱਲੋਂ ਗੀਤਾ ਭਵਨ ਚੌਕ ਵਿਖੇ ਇਕ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੇ ਪ੍ਰੋਜੈਕਟ ਇੰਚਾਰਜ ਬਿੰਦੂ ਸਚਦੇਵਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਲਾਲ ਪਾਥ ਲੈਬ ਦੇ ਮਾਹਰ ਟੈਕਨੀਸ਼ੀਅਨਾਂ ਨੇ ਕੈਂਪ ਵਿਚ ਆਏ ਲੱਗਭੱਗ 47 ਵਿਅਕਤੀਆਂ ਤੋਂ ਸ਼ੂਗਰ ਟੈਸਟਿੰਗ ਲਈ ਨਮੂਨੇ ਇਕੱਠੇ ਕੀਤੇ ਅਤੇ ਬਿਮਾਰੀ ਦੀ ਰੋਕਥਾਮ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਰਾਜਿੰਦਰ ਚੱਢਾ, ਪ੍ਰਧਾਨ ਪ੍ਰਦੀਪ ਮੰਗਲਾ ਅਤੇ ਗੌਰਵ ਜੈਨ ਨੇ ਪੁਸ਼ਟੀ ਕੀਤੀ ਕਿ ਸੁਸਾਇਟੀ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਗਤੀਵਿਧੀਆਂ ਵਿਚ ਸ਼ਾਮਲ ਹੋਣਾ ਹੈ। ਸੁਸਾਇਟੀ ਦੇ ਅਹੁਦੇਦਾਰ ਪ੍ਰਦੀਪ ਮੰਗਲਾ, ਕੇਵਲ ਬਾਂਸਲ, ਸੁਰਿੰਦਰ ਗੋਇਲ, ਬਿੰਦੂ ਸਚਦੇਵਾ ਅਤੇ ਗੌਰਵ ਕੁਮਾਰ ਜੈਨ ਆਦਿ ਹਾਜ਼ਰ ਸਨ।