ਪੰਚਮੁਖੀ ਧਾਮ ਮੰਦਰ ’ਚ ਸੰਕੀਰਤਨ ਕਰਵਾਇਆ
ਆਰਾ ਰੋਡ ’ਤੇ ਸਥਿਤ ਸ਼੍ਰੀ ਪੰਚਮੁਖੀ
Publish Date: Wed, 13 May 2026 04:27 PM (IST)
Updated Date: Thu, 14 May 2026 04:01 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ : ਆਰਾ ਰੋਡ ’ਤੇ ਸਥਿਤ ਸ਼੍ਰੀ ਪੰਚਮੁਖੀ ਧਾਮ ਮੰਦਰ ਵਿਖੇ ਹਫ਼ਤਾਵਾਰੀ ਸੰਕੀਰਤਨ ਅਤੇ ਭੰਡਾਰਾ ਕਰਵਾਇਆ ਗਿਆ। ਪੁਜਾਰੀ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਸਾਬਕਾ ਨਗਰ ਕੌਂਸਲਰ ਸਾਹਿਲ ਅਰੋੜਾ, ਰੋਟਰੀ ਕਲੱਬ ਮੋਗਾ ਸਿਟੀ ਦੇ ਚੇਅਰਮੈਨ ਵਿਜੇ ਮਦਾਨ ਅਤੇ ਨਵੀਨ ਕਲਾ ਮੰਦਰ ਦੇ ਚੇਅਰਮੈਨ ਰਮਨ ਮੱਕੜ ਨੇ ਨਵਗ੍ਰਹਿ ਦੀ ਪੂਜਾ ਅਤੇ ਭਗਵਾਨ ਬਾਲਾਜੀ ਮਹਾਰਾਜ ਨੂੰ ਭੋਗ ਲਗਾਉਣ ਦੀ ਰਸਮ ਨਿਭਾਈ। ਸੰਕੀਰਤਨ ਦੌਰਾਨ ਭਜਨ ਗਾਇਕਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਭਜਨ ਗਾਏ। ਮੰਦਰ ਦੇ ਮੁੱਖ ਸੇਵਾਦਾਰ ਸ਼ਿਵ ਟੰਡਨ ਨੇ ਸ਼ਰਧਾਲੂਆਂ ਨੂੰ ਦੱਸਿਆ ਕਿ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ, ਮੰਦਰ ਦੇ ਨਾਲ ਲੱਗਦੀ ਜ਼ਮੀਨ ’ਤੇ ਭੰਡਾਰਾ ਹਾਲ ਬਣਾਇਆ ਜਾ ਰਿਹਾ ਹੈ ਅਤੇ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸਾਹਿਲ ਅਰੋੜਾ ਨੇ ਸ਼ਰਧਾਲੂਆਂ ਦੀ ਸਹੂਲਤ ਅਤੇ ਨੌਜਵਾਨਾਂ ਨੂੰ ਸਨਾਤਨ ਸੱਭਿਆਚਾਰ ਨਾਲ ਜੋੜਨ ਲਈ ਕਰਵਾਏ ਧਾਰਮਿਕ ਸਮਾਗਮਾਂ ਲਈ ਮੰਦਰ ਕਮੇਟੀ ਦੇ ਹਫ਼ਤਾਵਾਰੀ ਭੰਡਾਰੇ ਦੀ ਸ਼ਲਾਘਾ ਕੀਤੀ। ਪੁਜਾਰੀ ਪੁਸ਼ਪਰਾਜ ਸ਼ਰਮਾ ਨੇ ਭਗਵਾਨ ਹਨੂੰਮਾਨ ਦੀ ਮਹਿਮਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਭਗਤੀ ਤਾਕਤ, ਸਮਰਪਣ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਨੂੰ ਮੁਸੀਬਤਾਂ ਦੇ ਮੁਕਤੀਦਾਤਾ ਵਜੋਂ ਸਤਿਕਾਰਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਸਾਰਾ ਜੀਵਨ ਭਗਵਾਨ ਸ਼੍ਰੀ ਰਾਮ ਦੀ ਸੇਵਾ ਨੂੰ ਸਮਰਪਿਤ ਸੀ। ਮੰਦਰ ਕਮੇਟੀ ਨੇ ਸਾਹਿਲ ਅਰੋੜਾ ਅਤੇ ਰਮਨ ਮੱਕੜ ਨੂੰ ਬਾਲਾ ਜੀ ਮਹਾਰਾਜ ਦਾ ਰੂਪ ਭੇਟ ਕਰਕੇ ਸਨਮਾਨਿਤ ਕੀਤਾ। ਕੀਰਤਨ ਦੀ ਸਮਾਪਤੀ ’ਤੇ ਸ਼ਰਧਾਲੂਆਂ ਦੇ ਸਮੂਹ ਨੇ ਭਗਵਾਨ ਹਨੂੰਮਾਨ ਦੀ ਆਰਤੀ ਕੀਤੀ ਅਤੇ ਭੰਡਾਰੇ ਤੋਂ ਪ੍ਰਸ਼ਾਦ ਛਕਿਆ। ਇਸ ਮੌਕੇ ਅਚਾਰੀਆ ਨੰਦ ਲਾਲ ਸ਼ਰਮਾ, ਪੰਡਿਤ ਪੁਸ਼ਪਰਾਜ ਸ਼ਰਮਾ, ਸਾਬਕਾ ਕੌਂਸਲਰ ਸਾਹਿਲ ਅਰੋੜਾ, ਰਮਨ ਮੱਕੜ, ਰਾਕੇਸ਼ ਸਿਤਾਰਾ, ਸੁਸ਼ੀਲ ਮਿੱਢਾ, ਵਿਜੇ ਮਦਾਨ, ਦੀਪਕ ਕੌੜਾ, ਸਤੀਸ਼ ਗੋਇਲ, ਅਸ਼ਵਨੀ ਗੁਪਤਾ, ਸ਼ਿਵ ਟੰਡਨ, ਮਨੋਜ ਟੰਡਨ, ਪ੍ਰਿਤਪਾਲ ਸਿੰਘ ਲੱਕੀ ਗਿੱਲ, ਸੁਮਿਤ ਕੁਮਾਰ ਸ਼ੁਭਮ, ਨਿਤਿਨ ਗੁਪਤਾ, ਸੌਰਵ ਗੋਇਲ, ਅਮਨ ਮਦਾਨ, ਗੀਤਾਂਸ਼ੂ ਕੌੜਾ, ਸੋਨੂੰ ਢੀਂਗਰਾ ਅਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ।