ਵਿਕਾਸ ਮਿਸ਼ਨ ਨੇ ‘ਟੈੱਨ ਟਾਪਰ’ ਸਨਮਾਨ ਸਮਾਰੋਹ ਕਰਵਾਇਆ
ਵਿਕਾਸ ਮਿਸ਼ਨ ਵੱਲੋਂ ‘ਟੈੱਨ ਟਾਪਰ’ ਸਨਮਾਨ ਸਮਾਰੋਹ ਆਯੋਜਿਤ : ਢੋਸੀਵਾਲ
Publish Date: Mon, 18 May 2026 03:38 PM (IST)
Updated Date: Mon, 18 May 2026 03:39 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਵੱਲੋਂ ਟੈੱਨ ਟਾਪਰ’ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪੈਟਰਨ ਡਾ. ਸੁਰਿੰਦਰ ਗਿਰਧਰ, ਸੀਨੀਅਰ ਮੈਂਬਰ ਪ੍ਰਿੰ. ਕੁਲਵੰਤ ਸ਼ਰਮਾ, ਮੈਡਮ ਪੂਨਮ ਗਿਰਧਰ ਅਤੇ ਨਰਿੰਦਰ ਕਾਕਾ ਆਦਿ ਸਮੇਤ ਹੋਰ ਕਈ ਮੈਂਬਰ ਸ਼ਾਮਿਲ ਹੋਏ। ਸਮਾਰੋਹ ਦੌਰਾਨ ਜਿਲ੍ਹੇ ਦੇ ਦਸਵੀਂ ਤੇ ਬਾਰਵੀਂ ’ਚੋਂ ਪਹਿਲੀਆਂ ਦਸ ਪੋਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤੇਆਣਾ ਦੀਆਂ ਵਿਦਿਆਰਥਣਾਂ ਹਰਮੀਨ ਕੌਰ, ਰਸਪਿੰਦਰ ਕੌਰ, ਸਵਰੀਤ ਕੌਰ, ਜਸਪ੍ਰੀਤ ਕੌਰ, ਅਰਮਾਨ ਸਿੰਘ, ਰਮਨਦੀਪ ਕੌਰ, ਨੂਰਪ੍ਰੀਤ ਕੌਰ ਅਤੇ ਸੁਖਦੀਪ ਕੌਰ, ਸਰਕਾਰੀ ਹਾਈ ਸਕੂਲ ਨੂਰਪੁਰ ਕ੍ਰਿਪਾਲਕੇ ਦੇ ਰਵਨੀਤ ਕੌਰ, ਸਹਿਜਪ੍ਰੀਤ ਕੌਰ, ਸਰਕਾਰੀ ਹਾਈ ਸਕੂਲ ਸਾਹਿਬ ਚੰਦ ਦੀ ਸਲੋਨੀ, ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਦੀ ਸੁਹਾਨੀ ਸੁਖੀਜਾ, ਹਰਨੂਰ ਪਬਲਿਕ ਹਾਈ ਸਕੂਲ ਵੜਿੰਗ ਦੀ ਗਗਨਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਦੀ ਅਮਨਦੀਪ ਕੌਰ, ਪਾਰੁਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਹਰਮਨ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੱਖੇਵਾਲੀ ਦੀ ਇਸ਼ਮੀਤ ਕੌਰ, ਸ.ਮ.ਸ.ਸ.ਸ. ਭਾਗਸਰ ਦੀ ਨੂਰਦੀਪ ਕੌਰ, ਸ.ਸ.ਸ.ਸ. ਸਰਾਵਾਂ ਬੋਦਲਾ ਦੀ ਭਾਰਤੀ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਦੀ ਅਰਸ਼ਪ੍ਰੀਤ ਕੌਰ ਦੀ ਹੌਸਲਾ ਅਫਜਾਈ ਕੀਤੀ ਗਈ। ਦੇਸ਼ ਭਗਤ ਗਲੋਬਲ ਸਕੂਲ ਦੀਆਂ ਸੀ.ਬੀ.ਐੱਸ.ਈ. ਦੀ ਮੈਟ੍ਰਿਕ ਪ੍ਰੀਖਿਆ ’ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਆਰਿਅਨ, ਜਸ਼ਨਦੀਪ ਤੇ ਯਸ਼ਪ੍ਰੀਤ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਦੀਸ਼ ਰਾਏ ਢੋਸੀਵਾਲ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਅਤੇ ਹੋਣਹਾਰ ਵਿਦਿਆਰਥੀ ਵਧੀਆ ਸਮਾਜ ਦੀ ਸਿਰਜਨਾ ਕਰਦੇ ਹਨ।