ਐੱਸਡੀ ਕਾਲਜ ’ਚ ਬੌਧਿਕ ਸੰਪਤੀ ਵਿਸ਼ੇ ’ਤੇ ਕੀਤੀ ਚਰਚਾ
ਐੱਸਡੀ ਕਾਲਜ ਫਾਰ ਵੋਮੈਨ
Publish Date: Mon, 27 Apr 2026 03:49 PM (IST)
Updated Date: Tue, 28 Apr 2026 04:02 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਐੱਸਡੀ ਕਾਲਜ ਫਾਰ ਵੋਮੈਨ ਮੋਗਾ ਵਿਖੇ ਕਾਲਜ ਰਿਸਰਚ ਵਿੰਗ ਵੱਲੋਂ ਵਿਸ਼ਵ ਬੌਧਿਕ ਸੰਪਤੀ ਅਧਿਕਾਰ ਦਿਵਸ ਮੌਕੇ ਬੌਧਿਕ ਰਚਨਾਵਾਂ ਅਤੇ ਸੰਬੰਧਤ ਕਾਨੂੰਨੀ ਅਧਿਕਾਰਾਂ ਦੀ ਸੁਰੱਖਿਆ ਵਿਸ਼ੇ ਤਹਿਤ ਜਾਗਰੂਕਤਾ ਪੈਦਾ ਕਰਨ ਲਈ ਵਿਸਥਾਰ ਭਾਸ਼ਣ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਰਿਸਰਚ ਵਿੰਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਧੁਨਿਕ ਯੁੱਗ ਵਿਚ ਵਿਦਿਆਰਥੀਆਂ ਦੇ ਨਵੀਨ ਵਿਚਾਰਾਂ ਅਤੇ ਰਚਨਾਤਮਕ ਕੰਮ ਦੀ ਰੱਖਿਆ ਲਈ ਬੌਧਿਕ ਸੰਪਤੀ ਪ੍ਰਤੀ ਜਾਗਰੂਕਤਾ ਜ਼ਰੂਰੀ ਹੈਕਿਉਂਕਿ ਅੱਜ ਦੇ ਡਿਜ਼ੀਟਲ ਯੁੱਗ ਵਿਚ ਇਸਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਡਾ. ਪਲਵਿੰਦਰ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਬੌਧਿਕ ਸੰਪਤੀ ਉਹ ਅਧਿਕਾਰ ਹਨ, ਜੋ ਕਿਸੇ ਵਿਅਕਤੀ ਦੀ ਸੋਚ, ਰਚਨਾਤਮਕਤਾ ਅਤੇ ਨਵੀਨਤਾ ਨਾਲ ਜੁੜੇ ਹੁੰਦੇ ਹਨ। ਮੁੱਖ ਵਕਤਾਸਹਾਇਕ ਪ੍ਰੋਫੈਸਰ ਡਾ. ਸਵਾਤੀ ਮਿੱਤਲ ਨੇ ਪੇਟੈਂਟ, ਕਾਪੀਰਾਈਟ, ਟ੍ਰੇਡਮਾਰਕ ਅਤੇ ਡਿਜ਼ਾਈਨ ਆਦਿ ਮੁੱਖ ਪਹਿਲੂਆਂ ਬਾਰੇ ਦੱਸਦਿਆਂ ਕਿਹਾ ਕਿ ਬੌਧਿਕ ਸੰਪਤੀ ਦਾ ਮੂਲ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ। ਜਦੋਂ ਰਚਨਾਕਾਰਾਂ ਨੂੰ ਆਪਣੇ ਕੰਮ ਦੀ ਸੁਰੱਖਿਆ ਮਿਲਦੀ ਹੈ। ਉਹ ਹੋਰ ਨਵੇਂ ਵਿਚਾਰ ਪੈਦਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਇਸ ਨਾਲ ਸਮਾਜ ਅਤੇ ਆਰਥਿਕਤਾ ਦੋਵਾਂ ਨੂੰ ਲਾਭ ਹੁੰਦਾ ਹੈ। ਅੰਤ ’ਤੇ ਡਾ. ਬਲਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਹ ਸੰਬੰਧਤ ਵਿਸਥਾਰ ਭਾਸ਼ਣ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋਇਆ।