ਨਾਇਬ ਤਹਿਸੀਲਦਾਰ ਚਰਨਜੀਤ ਕੌਰ ਨੇ ਚਾਰਜ ਸੰਭਾਲਿਆ
ਨਾਇਬ ਤਹਿਸੀਲਦਾਰ ਚਰਨਜੀਤ ਕੌਰ ਨੇ ਚਾਰਜ ਸੰਭਾਲਿਆ
Publish Date: Fri, 20 Mar 2026 07:00 PM (IST)
Updated Date: Fri, 20 Mar 2026 07:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਸਬ-ਤਹਿਸੀਲ ਦਫ਼ਤਰ ਦੋਦਾ ਦੇ ਨਵੇਂ ਆਏ ਨਾਇਬ ਤਹਿਸੀਲਦਾਰ ਚਰਨਜੀਤ ਕੌਰ ਨੇ ਆਪਣਾ ਐਡੀਸ਼ਨਲ ਚਾਰਜ ਸੰਭਾਲ ਲਿਆ ਕਿਉਂਕਿ ਉਨ੍ਹਾਂ ਕੋਲ ਬਰੀਵਾਲਾ ਸਬ ਤਹਿਸੀਲ ਦਾ ਵੀ ਚਾਰਜ ਹੈ। ਦੋਦਾ ਦਫਤਰ ਤੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰ ਮੈਡਮ ਜਸਵਿੰਦਰ ਕੌਰ ਤਬਦੀਲ ਹੋ ਗਏ ਹਨ। ਇਥੇ ਆਏ ਤਹਿਸੀਲਦਾਰ ਚਰਨਜੀਤ ਕੌਰ ਦਾ ਅੱਜ ਸਟਾਫ਼ ਤੇ ਹੋਰ ਮੋਹਤਵਰ ਸਖ਼ਸੀਅਤਾਂ ਵਲੋਂ ਸਵਾਗਤ ਕੀਤਾ ਗਿਆ। ਚਰਨਜੀਤ ਕੌਰ ਨੇ ਈਜ਼ੀ ਰਜ਼ਿਸਟਰੀ ਕਰਦੇ ਲੋਕਾਂ ਨੂੰ ਆਪਣੇ ਜਾਇਜ਼ ਕੰਮਾਂ ਲਈ ਬੇਝਿਜਕ ਮਿਲਣ ਅਤੇ ਪ੍ਰਸਾਸ਼ਨ ਨੂੰ ਸਫ਼ਾਈ ਅਤੇ ਸਰਕਾਰੀ ਹਦਾਇਤਾ ਦੀ ਪਾਲਣਾ ਕਰਨ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਰੀਡਰ ਹਰਭਜਨ ਸਿੰਘ ਮਾਨ, ਗੁਰਮੀਤ ਸਿੰਘ, ਰਾਕੇਸ਼ ਪਪਨੇਜਾ, ਫਕੀਰ ਸਿੰਘ, ਗੁਰਸੇਵਕ ਸਿੰਘ, ਸੁਰਿੰਦਰ ਬਾਘਲਾ (ਛਿੰਦਾਂ), ਵਿਕਾਸ ਲੂਥਰਾ ਆਦਿ ਹਾਜ਼ਰ ਸਨ।