ਪੈਨਸ਼ਨਰਜ ਫਰੰਟ ਨੇ ਸਰਕਾਰ ਦੇ ਫੈਸਲੇ ਦੀ ਕੀਤੀ ਨਿਖੇਧੀ
ਡੈਮੋਕਰੇਟਿਕ ਪੈਨਸ਼ਨਰਜ ਫਰੰਟ ਦੀ ਹੋਈ ਮੀਟਿੰਗ
Publish Date: Sun, 10 May 2026 04:05 PM (IST)
Updated Date: Mon, 11 May 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਡੈਮੋਕਰੇਟਿਕ ਪੈਨਸ਼ਨਰਜ਼ ਫਰੰਟ ਦੀ ਮੀਟਿੰਗ ਸੁਖਮੰਦਰ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਸਥਾਨਕ ਮਿਉਂਸਪਲ ਪਾਰਕ ਵਿਖੇ ਹੋਈ ਜਿਸ ਵਿੱਚ ਪਿਛਲੇ ਦਿਨੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਅੰਜਨਾ ਕੋਸ਼ਲ ਨੂੰ ਡੀ.ਪੀ.ਐਫ. ਦੇ ਵਫ਼ਦ ਨੇ ਜੋ ਮੁਸ਼ਕਿਲਾਂ ਦੱਸੀਆਂ ਸਨ, ਉਨ੍ਹਾਂ ਨੂੰ ਤੁਰੰਤ ਵੱਖ ਵੱਖ ਸਕੂਲਾਂ ਦੇ ਮੁਖੀਆਂ ਨੂੰ ਫੋਨ ਕਰਕੇ ਹੱਲ ਕਰਾਉਣ ਉੱਪਰ ਤਸੱਲੀ ਪ੍ਰਗਟ ਕੀਤੀ ਗਈ। ਮੀਟਿੰਗ ਵਿੱਚ ਅਪ੍ਰੈਲ 2026 ਤੋਂ ਬਕਾਇਆਂ ਦੀ ਪਹਿਲੀ ਕਿਸ਼ਤ ਜਾਰੀ ਕਰਨ ਲਈ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਗਈ ਤਾਂ ਕਿ ਸਮੇਂ ਸਿਰ ਪੈਨਸ਼ਨਰਾਂ ਨੂੰ ਰਕਮ ਮਿਲ ਸਕੇ। ਹਾਈਕੋਰਟ ਦੇ ਫ਼ੈਸਲੇ ਅਨੁਸਾਰ ਕੇਂਦਰੀ ਪੈਟਰਨ ਤੇ ਡੀ ਏ ਜਾਰੀ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਰਿਵਿਊ ਪਟੀਸ਼ਨ ਦਾਇਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਐਡਵੋਕੇਟ ਐਨ. ਕੇ . ਜੀਤ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ। ਮੀਟਿੰਗ ਵਿੱਚ ਕੁਲਵਿੰਦਰ ਸਿੰਘ ਮੋੜ, ਗੁਰਮੇਲ ਸਿੰਘ ਟਹਿਣਾ, ਜਗਸੀਰ ਸਿੰਘ ਸੇਖੋਂ, ਸੁਖਰਾਜ ਸਿੰਘ, ਮਲਕੀਤ ਸਿੰਘ ਭਾਣਾ, ਜੰਗੀਰ ਸਿੰਘ ਭਾਣਾ , ਨਾਨਕ ਸਿੰਘ, ਗੁਰਬਖਸ ਸਿੰਘ, ਸੁਰਜੀਤ ਸਿੰਘ ਭੱਟੀ, ਸਿੰਦਰਪਾਲ ਸਿੰਘ, ਰਾਜਿੰਦਰ ਸਿੰਘ ਬਾਵਾ, ਜਗਵੰਤ ਸਿੰਘ ਬਰਾੜ, ਬਚਨ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।