ਸਾਹਿਤਕ ਤੇ ਰਾਸ਼ਨ ਵੰਡ ਸਮਾਗਮ ਕਰਵਾਇਆ
ਮਜ਼ਦੂਰ ਦਿਵਸ ਨੂੰ ਸਮਰਪਿਤ ਇੰਡਕ ਆਰਟਸ ਵੈਲਫ਼ੇਅਰ ਕੌਂਸਲ ਨੇ ਦੂਜਾ ਸਾਹਿਤਕ ਤੇ ਰਾਸ਼ਨ ਵੰਡ ਸਮਾਗਮ ਕਰਵਾਇਆ
Publish Date: Sun, 10 May 2026 04:09 PM (IST)
Updated Date: Mon, 11 May 2026 04:00 AM (IST)

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜ ਭਲਾਈ ਲਈ ਵਚਨਬੱਧ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫ਼ੇਅਰ ਕੌਂਸਲ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸਾਹਿਤਕ ਅਤੇ ਰਾਸ਼ਨ ਵੰਡ ਸਮਾਗਮ ਬਾਬਾ ਸੋਨੀ ਆਸ਼ਰਮ ਵਿਖੇ ਸੰਸਥਾ ਦੇ ਬਾਨੀ ਚੇਅਰਮੈਨ ਪ੍ਰੋਫ਼ੈਸਰ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿਚ ਉੱਘੇ ਸਮਾਜ ਸੇਵੀ ਬਾਬਾ ਗੁਰਪ੍ਰੀਤ ਸਿੰਘ ਸੋਨੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਦਕਿ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਪੂਨਮ ਸੋਨੀ, ਭਿੰਦਰਜੀਤ ਕੌਰ ਰੁਪਾਣਾ, ਸੁਰਿੰਦਰ ਪਾਲ ਸਿੰਘ ਸ਼ਰਮਾ, ਪਲਵਿੰਦਰ ਸਿੰਘ ਪੱਪਾ ਕੰਗ ਅਤੇ ਅਜੈਬ ਸਿੰਘ ਰੁਪਾਣਾ ਨੇ ਸ਼ਿਰਕਤ ਕੀਤੀ। ਇਸ ਮੌਕੇ ਜਸਵੀਰ ਸ਼ਰਮਾ ਦੱਦਾਹੂਰ (ਪ੍ਰਧਾਨ ਸਾਹਿਤ ਅਤੇ ਭਾਸ਼ਾ ਸੈੱਲ), ਮਾਸਟਰ ਅਜੈਬ ਸਿੰਘ ਰੁਪਾਣਾ (ਪ੍ਰਧਾਨ ਕਲਾ ਤੇ ਸੱਭਿਆਚਾਰ ਸੈੱਲ), ਜੰਗ ਸਿੰਘ ਦਰਦੀ, ਚਮਕੌਰ ਸਿੰਘ ਥਾਂਦੇਵਾਲਾ ਜ਼ਿਲ੍ਹਾ ਕਨਵੀਨਰ, ਚਰਨਜੀਤ ਸਿੰਘ, ਹੈਪੀ ਰਾਜਪਾਲ ਕੋਟਭਾਈ, ਸ਼ੀਤਲ ਮਰਜਾਣਾ, ਜਸਕਰਨ ਮੱਤਾ, ਜਸਵੀਰ ਫੀਰਾ, ਬਲਕਾਰ ਸਿੰਘ (ਗੋਗੀ ਸਾਹਿਬ ਕਾਤਲ), ਰਾਜਵੀਰ ਮੱਤਾ, ਸੁਖਵਿੰਦਰ ਕੌਰ ਸੁੱਖ ਸੰਧੂ, ਮੁਖਵਿੰਦਰ ਸਿੰਘ ਡੱਬਵਾਲੀ, ਅਮਰਜੀਤ ਕੌਰ ਨੀਰ, ਜੱਜ ਮਸ਼ਹੂਰ ਮਸਾਜਰ, ਸੁਰਜੀਤ ਸਿੰਘ ਧੀਮਾਨ, ਲਾਭ ਸਿੰਘ ਡੋਡ, ਮਾਹੀ ਮਰਜਾਣਾ ਗਿੱਦੜਬਾਹਾ, ਗੁਰਦੇਵ ਸਿੰਘ ਬੱਲ ਅਤੇ ਬੋਹੜ ਸਿੰਘ ਨੇ ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਲੋੜਵੰਦ ਸਾਹਿਤਕਾਰਾਂ ਨੂੰ ਰਾਸ਼ਨ ਅਤੇ ਨਗਦ ਸਹਾਇਤਾ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰੋਫ਼ੈਸਰ ਬਾਈ ਭੋਲਾ ਯਮਲਾ ਨੇ ਕਿਹਾ ਕਿ ਹਰ ਮਹੀਨੇ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਸੰਸਥਾ ਸਮਾਜ ਭਲਾਈ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਸੋਨੀ ਨੇ ਆਪਣੇ ਸੰਬੋਧਨ ਰਾਹੀਂ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹਰ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ। ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਵਰਗੇ ਮਹੱਤਵਪੂਰਨ ਦਿਨ ’ਤੇ ਇਸ ਤਰ੍ਹਾਂ ਦਾ ਸਮਾਗਮ ਕਰਵਾਉਣਾ ਮਜ਼ਦੂਰ ਵਰਗ ਦੀ ਮਹੱਤਤਾ ਨੂੰ ਸਲਾਮ ਕਰਨ ਦੇ ਨਾਲ-ਨਾਲ ਸੱਭਿਆਚਾਰਕ ਜਾਗਰੂਕਤਾ ਨੂੰ ਵੀ ਮਜ਼ਬੂਤ ਕਰਨਾ ਹੈ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਰਿਦਮਜੀਤ, ਸੁਰਜੀਤ ਸਿੰਘ ਧੀਮਾਨ, ਜੀਵਨ ਕੌਰ, ਬਿਮਲਾ ਦੇਵੀ, ਪਰਮਿੰਦਰ ਸਿੰਘ, ਕ੍ਰਿਸ਼ਨ ਸਿੰਘ ਸੋਨੀ, ਅਰਜਨ ਸਿੰਘ ਸੋਨੀ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਜਸਵੀਰ ਸ਼ਰਮਾ ਦੱਦਾਹੂਰ ਨੇ ਬਾਖੂਬੀ ਨਿਭਾਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ।