ਕਾਮਰੇਡ ਠਾਣਾ ਸਿੰਘ ਸ਼ਰਧਾਂਜਲੀ ਸਮਾਗਮ ਲਈ ਮੁਹਿੰਮ ਚਲਾਉਣ ਦਾ ਫੈਸਲਾ
ਕਾਫਲੇ 'ਚੋਂ ਵਿਛੜ ਗਏ ਕਮਿਊਨਿਸਟ ਇਨਕਲਾਬੀ ਲਹਿਰ ਦੀ ਆਗੂ ਸ਼ਖ਼ਸ਼ੀਅਤ ਕਾਮਰੇਡ ਠਾਣਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ 17 ਸਤੰਬਰ ਦਿਨ ਐਤਵਾਰ ਨੂੰ ਸਾਥੀ ਦੇ ਜੱਦੀ ਪਿੰਡ ਭਲਾਈਆਣਾ
Publish Date: Mon, 28 Aug 2023 03:00 AM (IST)
Updated Date: Mon, 28 Aug 2023 03:00 AM (IST)
ਦਵਿੰਦਰ ਬਾਘਲਾ, ਦੋਦਾ : ਕਾਫਲੇ 'ਚੋਂ ਵਿਛੜ ਗਏ ਕਮਿਊਨਿਸਟ ਇਨਕਲਾਬੀ ਲਹਿਰ ਦੀ ਆਗੂ ਸ਼ਖ਼ਸ਼ੀਅਤ ਕਾਮਰੇਡ ਠਾਣਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ 17 ਸਤੰਬਰ ਦਿਨ ਐਤਵਾਰ ਨੂੰ ਸਾਥੀ ਦੇ ਜੱਦੀ ਪਿੰਡ ਭਲਾਈਆਣਾ (ਮੁਕਤਸਰ) ਵਿਚ ਕੀਤੇ ਜਾਣ ਵਾਲੇ ਪੋ੍ਗਰਾਮ ਵਿੱਚ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਅਤੇ ਉਨਾਂ੍ਹ ਦੀ ਘਾਲੀ ਘਾਲਣਾ ਨੂੰ ਉਚਿਆਉਣ ਲਈ ਕਮੇਟੀ ਵੱਲੋਂ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਹ ਫੈਸਲਾ ਅੱਜ ਪਿੰਡ ਭਲਾਈਆਣਾ ਵਿਚ ਹੋਈ ਤਿਆਰੀ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਕਮੇਟੀ ਦੇ ਮੈਂਬਰ ਜੋਰਾ ਸਿੰਘ ਨਸਰਾਲੀ ਤੇ ਪਿਆਰਾ ਲਾਲ ਦੋਦਾ ਨੇ ਕਿਹਾ ਕਿ ਸਾਥੀ ਠਾਣਾ ਸਿੰਘ ਨੇ ਜ਼ਿੰਦਗੀ ਦੇ 55 ਸਾਲ ਜਨਤਕ ਲਹਿਰ ਦੀ ਉਸਾਰੀ ਕਰਕੇ ਲੋਕ ਤਾਕਤ ਦੇ ਜ਼ੋਰ ਲੋਕਾਂ ਦੀ ਪੁੱਗਤ ਵਾਲਾ ਰਾਜ ਭਾਗ ਬਨਾਉਣ ਲਈ ਲਹਿਰ ਦੇ ਲੇਖੇ ਲਾਏ। ਲੋਕਲ ਤਿਆਰੀ ਕਮੇਟੀ ਦੇ ਮੈਂਬਰ ਗੁਰਭਗਤ ਸਿੰਘ ਨੇ ਹਾਜ਼ਰ ਸਾਥੀਆਂ ਨੂੰ ਪੂਰੇ ਜੋਸ਼ ਖਰੋਸ਼ ਨਾਲ ਤਿਆਰੀ ਵਿਚ ਜੁਟ ਜਾਣ ਦੀ ਅਪੀਲ ਕੀਤੀ। ਉਨਾਂ੍ਹ ਆਖਿਆ ਸਮਾਗ.ਮ ਦੀ ਸਫਲਤਾ ਲਈ ਇਲਾਕ.ੇ ਵਿੱਚ ਜਨਤਕ ਮੀਟਿੰਗਾਂ ਕਰਵਾਉਣ ਦੇ ਨਾਲ ਨਾਲ ਸਾਥੀ ਠਾਣਾ ਸਿੰਘ ਦੀ ਜੀਵਨ ਘਾਲਣਾ ਬਾਰੇ ਲੀਫਲੈਟ ਵੰਡੇ ਤੇ ਪੋਸਟਰ ਲਗਾਏ ਜਾਣਗੇ।