ਸੀ. ਬੀ. ਐਸ. ਈ, 12ਵੀ ਜਮਾਤ ਦੇ ਨਤੀਜਿਆਂ ਚ ਡੀਸੀਐੱਮ ਸਕੂਲ ਨੇ ਮਾਰੀ ਬਾਜੀ

ਸੀਬੀਐੱਸਈ ਵੱਲੋਂ ਐਲਾਨੇ ਨਤੀਜੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦਿੱਲੀ ਵੱਲੋਂ ਦੇਸ਼ ਭਰ ਵਿੱਚ ਲਈ ਜਾਂਦੀ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਘੋਸ਼ਿਤ ਕੀਤੇ ਨਤੀਜੇ ਵਿੱਚ ਸਥਾਨਕ ਡੀ ਸੀ ਐੱਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਦਾ ਨਤੀਜਾ ਕਾਬਿਲੇ ਤਰੀਫ ਰਿਹਾ, ਵਿਦਿਆਰਥੀਆਂ ਨੇ ਇਸ ਵਾਰ ਵੀ 100% ਨਤੀਜਾ ਪ੍ਰਾਪਤ ਕੀਤਾ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਚੰਗਾ ਨਤੀਜਾ ਆਉਣ ਤੇ ਬੱਚਿਆਂ ਨੇ ਮਿਠਾਈ ਵੰਡ ਕੇ ਖੁਸ਼ੀ ਜਾਹਿਰ ਕੀਤੀ । ਜਿਸ ਵਿਚ (ਕਾਮਰਸ ) ਵਿਚੋ ਤੁਸ਼ਾਰ ਭੰਡਾਰੀ ਨੇ 96.8% ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਅਲੀਸ਼ਾ ਰਾਣੀ ਅਤੇ ਲਵਦੀਪ ਸਿੰਘ ਨੇ 96.2% ਪ੍ਰਾਪਤ ਕਰਕੇ ਦੂਜਾ ਸਥਾਨ, ਜੈਸਮੀਨ ਕੌਰ 91% ਅਤੇ ਦਮਨਪ੍ਰੀਤ ਸਿੰਘ ਨੇ, 90.6% ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ । (ਸਾਇੰਸ) ਵਿਚੋਂ ਪਹਿਲੇ ਸਥਾਨ ਤੇ ਰਾਜਪ੍ਰੀਤ ਕੌਰ ਨੇ 97% ਅੰਕ ਪ੍ਰਾਪਤ ਕੀਤੇ, ਆਰਟਸ ਵਿੱਚੋਂ ਸਹਿਲਪ੍ਰੀਤ ਸਿੰਘ 90% ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਿਹਾ। (ਅਕਾਉਟ )ਵਿਚੋਂ ਤੁਸਾਰ ਭੰਡਾਰੀ ਨੇ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਪੂਰੇ ਜਿਲੇ ਵਿੱਚੋ ਪਹਿਲੇ ਸਥਾਨ ਤੇ ਰਿਹਾ, ਅਲੀਸਾ ਨੇ 100 ਵਿੱਚੋਂ 99 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ, ਲਵਪ੍ਰੀਤ ਸਿੰਘ ਨੇ 98 ਅੰਕ ਹਾਸਿਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। (ਪੋਲ ਸਇੰਸ) ਵਿਚੋਂ ਸਹਿਲਪ੍ਰੀਤ ਨੇ 92% ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ (ਬਾਇਓ )ਵਿੱਚੋਂ ਜਸਲੀਨ ਕੌਰ ਨੇ 90% ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ, (ਮੈਥ) ਵਿੱਚੋ ਏਕਨੂਰ ਕੌਰ ਨੇ 90% ਪ੍ਰਾਪਤ ਕੀਤੇ, ਫਿਜੀਕਲ ਵਿਚੋਂ ਅਲੀਸ਼ਾ ਰਾਣੀ ਅਤੇ ਪ੍ਰਭਪ੍ਰੀਤ ਸਿੰਘ ਨੇ 97% ਲੈਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਰਾਜਪ੍ਰੀਤ ਕੌਰ, ਤੁਸ਼ਾਰ ਭੰਡਾਰੀ ਨੇ 96% ਅੰਕ ਪ੍ਰਾਪਤ ਕੀਤੇ। ਸਹਿਲਪ੍ਰੀਤ ਸਿੰਘ, ਜਸਮੀਨ ਕੌਰ, ਨਵਰਾਜ ਸਿੰਘ, ਹਰਪ੍ਰੀਤ ਸਿੰਘ, ਨੇ 95% ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ, ਬਾਕੀ ਕੁਝ ਵਿਦਿਆਰਥੀਆਂ ਨੇ ਵੀ 90% ਤੋਂ ਉਪਰ ਅੰਕ ਹਾਸਿਲ ਕੀਤੇ, ਅਤੇ ਕੁਝ ਵਿਦਿਆਰਥੀਆਂ ਨੇ 70% ਅਤੇ 80% ਅੰਕ ਹਾਸਿਲ ਕਰਕੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ, ਜਿਲ੍ਹਾ ਫਰੀਦਕੋਟ ਵਿਚ ਟਾਪ ਕੀਤਾ ਤੇ ਰਸ਼ਟਰ ਪੱਧਰ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਚੇਅਰਮੈਨ ਪਵਨ ਮਿੱਤਲ, ਸਰਪ੍ਰਸਤ ਅਸ਼ੋਕ ਚਾਵਲਾ ਨੇ ਇਸ ਪ੍ਰਾਪਤੀ ਲਈ ਮਾਪਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਪ੍ਰਿੰਸੀਪਲ ਮੈਡਮ ਮੀਨਾਕਸ਼ੀ ਸ਼ਰਮਾ ਨੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਤੇ ਉਹਨਾਂ ਦੀ ਪ੍ਰੇਰਨਾ ਦੀ ਸਰਾਹਨਾ ਕਰਦੇ ਹੋਏ ਮਾਪਿਆਂ ਤੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਭਵਿੱਖ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਚੇਰੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਤਾ ਪਿਤਾ ਦੀ ਹਾਜਰੀ ਵਿੱਚ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਾਪਿਆਂ ਨੇ ਵੀ ਅਧਿਆਪਕ ਸਹਿਬਾਨ ਦੀ ਪ੍ਰਸੰਸਾ ਕੀਤੀ, ਇਸ ਉਪਲੱਬਧੀ ਨਾਲ ਪੂਰੇ ਇਲਾਕੇ ਵਿਚ ਮਾਣ ਅਤੇ ਖੁਸੀ ਦੀ ਲਹਿਰ ਦੌੜ ਗਈ ।