ਮੁੱਖ ਅਧਿਆਪਕ ਦਵਿੰਦਰ ਸਿੰਘ ਦਾ ਸੇਵਾ ਮੁਕਤੀ ’ਤੇ ਸਨਮਾਨ
ਮੁੱਖ ਅਧਿਆਪਕ ਦਵਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਨਮਾਨ
Publish Date: Tue, 05 May 2026 05:12 PM (IST)
Updated Date: Tue, 05 May 2026 05:14 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸਰਕਾਰੀ ਮਿਡਲ ਸਕੂਲ ਸ਼ੇਖੂ (ਮਲੋਟ) ਵਿਖੇ 29 ਸਾਲ ਦੀ ਲੰਮੀ ਤੇ ਬੇਦਾਗ ਸੇਵਾ ਨਿਭਾਉਣ ਉਪਰੰਤ ਦਵਿੰਦਰ ਕੁਮਾਰ ਪਸਰੀਚਾ ਪੰਜਾਬੀ ਮਾਸਟਰ, ਇੰਚਾਰਜ ਮੁੱਖ ਅਧਿਆਪਕ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਨੋਹਰ ਲਾਲ ਸ਼ਰਮਾ, ਹਿੰਮਤ ਸਿੰਘ ਸਰਪਰਸਤ, ਬਲਦੇਵ ਸਿੰਘ ਸਾਹੀਵਾਲ ਮੀਤ ਪ੍ਰਧਾਨ, ਅਮਨਦੀਪ ਸਿੰਘ ਗਿੱਲ, ਵਿਕਰਮ ਸਿੰਘ ਸੰਧੂ ਦੀ ਅਗਵਾਈ ਹੇਠ ਦਵਿੰਦਰ ਕੁਮਾਰ ਪਸਰੀਚਾ ਨੂੰ ਸਨਮਾਨਿਤ ਕੀਤਾ ਗਿਆ। ਯੂਨੀਅਨ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ ਨੇ ਦਵਿੰਦਰ ਕੁਮਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸਮਾਰੋਹ ’ਚ ਵੱਖ ਵੱਖ ਬੁਲਾਰਿਆਂ, ਹਿੰਮਤ ਸਿੰਘ ਸਰਪ੍ਰਸਤ, ਬਲਦੇਵ ਸਿੰਘ ਸਾਹੀਵਾਲ, ਗੁਰਬਿੰਦਰ ਪਾਲ ਸਿੰਘ ਮਠਾੜੂ, ਬੀਰ ਚੰਦ ਗੁਪਤਾ, ਭੈਣ ਨੀਲਮ, ਰਕੇਸ਼ ਗਰੋਵਰ, ਭਤੀਜੀ ਵੰਸ਼ਿਕਾ ਵੱਲੋਂ ਘਰ ਤੇ ਸਕੂਲ ’ਚ ਬਿਤਾਏ ਸਮੇਂ ਨੂੰ ਯਾਦ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤੂਹੀ ਖੇੜਾ ਦੇ ਸਮੁੱਚੇ ਸਟਾਫ ਤੋਂ ਇਲਾਵਾ, ਹਰਮੀਤ ਸਿੰਘ ਈਟੀਟੀ, ਬਲਜੀਤ ਕੌਰ, ਸੋਨੀਕਾ ਰਾਣੀ, ਬੱਬੂ ਮਿੱਤਲ, ਕੁਲਦੀਪ ਕੁਮਾਰ, ਮਦਨ ਲਾਲ ਮੁਰਾਦੀਆ, ਰਕੇਸ਼ ਗਰੋਵਰ, ਦੀਪਕ ਪਸਰੀਚਾ, ਉਦਿਤ ਕੋਮਲ, ਗੁਰਵਿੰਦਰ ਸਿੰਘ ਸੰਧੂ, ਮੋਹਨ ਪ੍ਰਕਾਸ਼, ਮੈਡਮ ਗੀਤਾ, ਰੋਹਿਤ ਕੁਮਾਰ ਨੇ ਸ਼ਮੂਲੀਅਤ ਕੀਤੀ।