ਡੀਏਵੀ ਐਡਵਰਡ ਗੰਜ ਸਕੂਲ ਮਲੋਟ ਦਾ ਨਤੀਜਾ ਸ਼ਾਨਦਾਰ ਰਿਹਾ
ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 14 May 2026 04:35 PM (IST)
Updated Date: Fri, 15 May 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਨੇ ਸੀਬੀਐਸਈ, ਨਵੀਂ ਦਿੱਲੀ ਵੱਲੋਂ 12ਵੀਂ ਜਮਾਤ ਦੇ ਐਲਾਨੇ ਸਾਲਾਨਾ ਨਤੀਜਿਆਂ ’ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ। ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਆਰਟਸ ਗਰੁੱਪ ’ਚ ਸਕਸ਼ਮ ਮੱਕੜ ਪੁੱਤਰ ਵਿਵੇਕ ਦੀਪ ਨੇ 500 ਵਿੱਚੋਂ 484 ਅੰਕ (96.8% ) ਪ੍ਰਾਪਤ ਕਰਕੇ ਪਹਿਲਾ ਸਥਾਨ, ਰੌਬਿਨਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ ਨੇ 500 ਵਿੱਚੋਂ 460 ਅੰਕ ਭਾਵ 92% ਪ੍ਰਾਪਤ ਕਰਕੇ ਦੂਜਾ ਸਥਾਨ, ਨਵਨੀਤ ਕੌਰ ਪੁੱਤਰੀ ਬੂਟਾ ਸਿੰਘ ਨੇ 500 ਵਿੱਚੋਂ 457 ਅੰਕ 91.4% ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਾਮਰਸ ਗਰੁੱਪ ’ਚ ਸਿਮਰਨ ਜੋਤ ਕੌਰ ਪੁੱਤਰੀ ਦਲਵਿੰਦਰ ਸਿੰਘ ਨੇ 500 ’ਚੋਂ 476 ਅੰਕ ਪ੍ਰਾਪਤ (95.2 %) ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਨਮੋਲ ਸਿੰਗਲਾ ਪੁੱਤਰ ਪ੍ਰਵੀਨ ਸਿੰਗਲਾ ਨੇ 500 ਵਿੱਚੋਂ 467 ਅੰਕ ਪ੍ਰਾਪਤ ਕਰਕੇ (93.4%) ਦੂਜਾ ਸਥਾਨ ਪ੍ਰਾਪਤ ਕੀਤਾ। ਸਿਮਰਨ ਕੌਰ ਸਪੁੱਤਰੀ ਗੁਰਸ਼ਰਨਪ੍ਰੀਤ ਸਿੰਘ ਨੇ 500 ਵਿੱਚੋਂ 458 ਅੰਕ (91.6%) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਗਰੁੱਪ ’ਚ ਸ਼ਿਵਮ ਭਟੇਜਾ ਪੁੱਤਰ ਤਰੁਣ ਭਟੇਜਾ ਨੇ 500 ’ਚੋਂ 455 ਅੰਕ ਭਾਵ 91% ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਨਵਪ੍ਰੀਤ ਕੌਰ ਸਪੁੱਤਰੀ ਤਜਿੰਦਰ ਸਿੰਘ ਨੇ 500 ਵਿੱਚੋਂ 451 ਅੰਕ (90.2 ਪ੍ਰਤੀਸ਼ਤ) ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ, ਨਵਰੀਤ ਕੌਰ ਸਪੁੱਤਰੀ ਪ੍ਰਗਟ ਸਿੰਘ ਨੇ 500 ਵਿੱਚੋਂ 431 ਅੰਕ (86.2 %) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਸ਼ੇ ਅਨੁਸਾਰ, ਸਕਸ਼ਮ ਨੇ ਫਾਈਨ ਆਰਟਸ ਵਿੱਚ 100 ਅੰਕ, ਸਿਮਰਨ ਜੋਤ ਕੌਰ ਅਤੇ ਅਮਨਦੀਪ ਕੌਰ ਨੇ ਸੰਗੀਤ ’ਚ 100 ਅੰਕ, ਸਕਸ਼ਮ ਅਤੇ ਆਰਤੀ ਨੇ ਪੰਜਾਬੀ ’ਚ 100 ਅੰਕ, ਸਿਮਰਨ ਜੋਤ ਕੌਰ ਅਤੇ ਸਕਸ਼ਮ ਮੱਕੜ ਨੇ ਅੰਗਰੇਜ਼ੀ ’ਚ 99 ਅੰਕ, ਸਿਮਰਨ ਜੋਤ ਕੌਰ ਨੇ ਅਕਾਊਂਟਸ ’ਚ 98 ਅੰਕ, ਸਕਸ਼ਮ ਮੱਕੜ ਨੇ ਅਰਥ ਸ਼ਾਸਤਰ ’ਚ 97 ਅੰਕ, ਨਵਰੀਤ ਕੌਰ ਨੇ ਸਰੀਰਕ ਸਿੱਖਿਆ ਵਿੱਚ 97 ਅੰਕ, ਅਨਮੋਲ ਸਿੰਗਲਾ ਨੇ ਬਿਜ਼ਨਸ ਸਟੱਡੀਜ਼ ’ਚ 97 ਅੰਕ, ਨਵਪ੍ਰੀਤ ਕੌਰ ਨੇ ਜੀਵ ਵਿਗਿਆਨ ’ਚ 95 ਅੰਕ, ਨਵਨੀਤ ਕੌਰ ਨੇ ਗ੍ਰਹਿ ਵਿਗਿਆਨ ’ਚ 94 ਅੰਕ, ਸ਼ਿਵਮ ਭਟੇਜਾ ਨੇ ਕੈਮਿਸਟਰੀ ’ਚ 92 ਅੰਕ, ਸਿਮਰਨ ਕੌਰ ਨੇ ਯੋਗਾ ’ਚ 91 ਅੰਕ, ਮਨਤਾਰ ਸੰਧੂ ਨੇ ਰਾਜਨੀਤੀ ਸ਼ਾਸਤਰ ’ਚ 91 ਅੰਕ, ਆਰਤੀ ਨੇ ਬੈਂਕਿੰਗ ’ਚ 88 ਅੰਕ, ਸ਼ਿਵਮ ਭਟੇਜਾ ਅਤੇ ਸਕਸ਼ਮ ਮੱਕੜ ਨੇ ਗਣਿਤ ’ਚ 88 ਅੰਕ, ਇਸ਼ਿਤਾ ਧੂੜੀਆ ਨੇ ਖੇਤੀਬਾੜੀ ’ਚ 86 ਅੰਕ, ਸੁਖਮਨ ਅਤੇ ਸ਼ਿਵਮ ਨੇ ਭਟੇਜਾ ਨੇ ਭੌਤਿਕ ਵਿਗਿਆਨ ’ਚੋਂ 82 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਬੱਚਿਆਂ ਨੇ ਆਪਣੀ ਮਿਹਨਤ ਨਾਲ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਹੋਣਹਾਰ ਵਿਦਿਆਰਥੀਆਂ, ਮਿਹਨਤੀ ਅਧਿਆਪਕਾਂ, ਸਮੁੱਚੀ ਡੀਏਵੀ ਅਤੇ ਸਥਾਨਕ ਪ੍ਰਬੰਧਕ ਕਮੇਟੀ ਅਤੇ ਸਹਿਯੋਗੀ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ, ਆਪਣੀ ਗੁਣਵੱਤਾ ਵਾਲੀ ਸਿੱਖਿਆ ਲਈ ਮਸ਼ਹੂਰ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਲੋਟ ਨੇ 12ਵੀਂ ਜਮਾਤ ਦੀਆਂ ਸੀਬੀਐਸਈ ਬੋਰਡ ਪ੍ਰੀਖਿਆਵਾਂ ’ਚ ਨਵੇਂ ਰਿਕਾਰਡ ਕਾਇਮ ਕਰਕੇ ਆਪਣੇ ਸਕੂਲ, ਆਪਣੇ ਮਲੋਟ ਸ਼ਹਿਰ, ਮਾਪਿਆਂ ਅਤੇ ਆਪਣੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ।