ਦਸਮੇਸ਼ ਪਬਲਿਕ ਸਕੂਲ ਨੇ ਖੇਡ ਮੁਕਾਬਲੇ ’ਚ ਮਾਰੀਆਂ ਮੱਲਾਂ
ਦਸਮੇਸ਼ ਪਬਲਿਕ ਸਕੂਲ ਨੇ 69ਵੇਂ ਜ਼ੋਨ ਟੂਰਨਾਮੈਂਟ ਵਿੱਚ ਮਾਰੀਆਂ ਮੱਲਾਂ
Publish Date: Thu, 04 Sep 2025 03:30 PM (IST)
Updated Date: Fri, 05 Sep 2025 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : 69ਵੇਂ ਜ਼ੋਨ ਪੱਧਰੀ ਟੂਰਨਾਮੈਂਟ ਵਿੱਚ ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਖੇਡਾਂ ਵਿੱਚ ਉੱਚੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਵਿਦਿਆਰਥੀਆਂ ਨੇ ਆਪਣੇ ਜਜ਼ਬੇ, ਮਿਹਨਤ ਅਤੇ ਖੇਡਾਂ ਪ੍ਰਤੀ ਸਮਰਪਣ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਟੁਰਨਾ ਮੁਤਾਬਿਕ ਸਕੇਟਿੰਗ ਅੰਡਰ-17 ਲੜਕੇ, ਪਹਿਲਾ ਸਥਾਨ, ਹਾਕੀ (ਅੰਡਰ-14 ਕੁੜੀਆਂ) ਪਹਿਲਾ, ਹਾਕੀ (ਅੰਡਰ-19 ਕੁੜੀਆਂ) ਪਹਿਲਾ, ਹੈਂਡਬਾਲ (ਅੰਡਰ-14 ਲੜਕੇ ਤੇ ਲੜਕੀਆਂ) ਪਹਿਲਾ, ਹੈਂਡਬਾਲ (ਅੰਡਰ-17 ਲੜਕੇ ਤੇ ਲੜਕੀਆਂ) ਪਹਿਲਾ, ਹੈਂਡਬਾਲ (ਅੰਡਰ-19 ਲੜਕੇ ਤੇ ਲੜਕੀਆਂ) ਪਹਿਲਾ, ਬਾਸਕਿਟਬਾਲ (ਅੰਡਰ-17 ਲੜਕੇ) ਪਹਿਲਾ, ਰੱਸੀ-ਤਾਣ (ਅੰਡਰ-17 ਕੁੜੀਆਂ) ਪਹਿਲਾ, ਫੈਂਸਿੰਗ (ਅੰਡਰ-17 ਲੜਕੇ) ਪਹਿਲਾ, ਹਾਕੀ (ਅੰਡਰ-17 ਕੁੜੀਆਂ) ਦੂਜਾ, ਤਲਵਾਰਬਾਜ਼ੀ (ਅੰਡਰ-17 ਲੜਕੇ) ਪਹਿਲਾ, ਕ੍ਰਿਕਟ (ਅੰਡਰ-17 ਲੜਕੇ) ਪਹਿਲਾ, ਬੈਡਮਿੰਟਨ (ਅੰਡਰ-19 ਲੜਕੇ) ਦੂਜਾ ਅਤੇ ਬੈਡਮਿੰਟਨ (ਅੰਡਰ-14 ਵਿੱਚ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਇਨ੍ਹਾਂ ਸਾਰੀਆਂ ਪੁਜ਼ੀਸ਼ਨਾਂ ਦਾ ਸਿਹਰਾ ਡੀ.ਪੀ.ਈ. ਤਰਨਜ਼ੀਤ ਸਿੰਘ ਬਰਾੜ, ਲਖਪ੍ਰੀਤ ਕੌਰ ਅਤੇ ਸੁਖਦੀਪ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਲਈ ਤਿਆਰ ਕੀਤਾ। ਇਨ੍ਹਾਂ ਚੰਗੀਆਂ ਪੁਜ਼ੀਸ਼ਨਾਂ ਮੌਕੇ ਡਾਇਰੈਕਟਰ ਜਸਬੀਰ ਸਿੰਘ ਸੰਧੂ, ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਟੁਰਨਾ ਅਤੇ ਕੋਆਰਡੀਨੇਟਰ ਗਗਨਦੀਪ ਸਿੰਘ ਬਰਾੜ ਨੇ ਸਾਰੇ ਭਾਗੀਦਾਰ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਤਿਆਰ ਕਰਨ ਵਾਲੇ ਡੀ.ਪੀ.ਈ. ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।