ਦਸਮੇਸ਼ ਗਲੋਰੀਅਸ ਸਕੂਲ ਨੇ ਮਨਾਇਆ ਦੀਵਾਲੀ ਦਾ ਤਿਉਹਾਰ
ਦਸਮੇਸ਼ ਗਲੋਰੀਅਸ ਸਕੂਲ ਨੇ ਮਨਾਇਆ ਦੀਵਾਲੀ ਦਾ ਤਿਉਹਾਰ
Publish Date: Sun, 19 Oct 2025 05:00 PM (IST)
Updated Date: Sun, 19 Oct 2025 05:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਨ ਦੀ ਸ਼ੁਰੂਆਤ ਸਵੇਰ ਦੀ ਸਭਾ ਤੋਂ ਹੋਈ, ਜਿਸ ਵਿੱਚ ਐਲ ਕੇ ਜੀ ਦੇ ਵਿਦਿਆਰਥੀ ਯੁਵਰਾਜ ਸਿੰਘ, ਯੂ.ਕੇ.ਜੀ. ਦੇ ਵਿਦਿਆਰਥੀ ਸਾਹਿਲ ਧੀਰ, ਅਵਨੀਤ ਕੌਰ ਅਤੇ ਜਗਮੀਤ ਕੌਰ ਨੇ ਦੀਵਾਲੀ ਤੇ ਕਵਿਤਾ ਪੇਸ਼ ਕੀਤੀ। ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਸ਼੍ਰੀਰਾਮ ਚੰਦਰ ਜੀ ਦੇ ਅਯੁੱਧਿਆ ਪਰਤਣ ਦੀ ਖੁਸ਼ੀ ਵਿੱਚ ‘ਸ਼੍ਰੀ ਰਾਮ ਜੀ ਆਏ’ ਗਾਣੇ ’ਤੇ ਡਾਂਸ ਕੀਤਾ। ਫਿਰ ਇਸ ਤੋਂ ਬਾਅਦ ਚੌਥੀ ਪੰਜਵੀਂ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਨਾਟਕ ਰਾਹੀਂ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ, ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਦੀਵਾਲੀ ਨਾਲ ਸਬੰਧਤ ਡਾਂਸ ਪੇਸ਼ ਕੀਤਾ ਤੇ ਦੂਜੀ ਕਲਾਸ ਦੀ ਵਿਦਿਆਰਥਣ ਇਬਾਦਤ ਨੇ ਦੀਵਾਲੀ ਦੇ ਸਬੰਧ ਵਿੱਚ ਇੱਕ ਸਪੀਚ ਦਿੱਤੀ। ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਜਿਵੇਂ ਕਿ ਦੀਵਾ, ਥਾਲੀ ਸਜਾਉਣ, ਤੋਰਨ ਬਣਾਉਣ ਰੰਗੋਲੀ, ਗਰੀਟਿੰਗ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਅੰਸ਼ਪ੍ਰੀਤ ਕੌਰ ਰੰਗੋਲੀ, ਅਵਨੀਤ ਕੌਰ ਕਾਰਡ ਬਣਾਉਣ, ਸੁਖਲਾਲਜੀਤ ਸਿੰਘ ਤੇ ਰਵਿੰਦਰਪਾਲ ਸਿੰਘ ਨੇ ਦੀਵਾ ਡੈਕੋਰੇਸ਼ਨ ਅਤੇ ਆਰਵਜੀਤ ਸਿੰਘ ਤੋਰਨ ਬਣਾਉਣ ਤੇ ਏਕਮਜੀਤ ਕੌਰ ਨੇ ਥਾਲੀ ਸਜਾਉਣ ਵਿੱਚ ਅੱਵਲ ਸਥਾਨ ਹਾਸਿਲ ਕੀਤਾ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ/ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਮੈਡਮ ਰੁਬੀਨਾ ਧੀਰ ਨੇ ਬੱਚਿਆਂ ਨੂੰ ਬੰਦੀ ਛੋੜ ਦਿਵਸ ਬਾਰੇ ਦੱਸਿਆ।