ਸੀਟੀ ਯੂਨੀਵਰਸਿਟੀ ’ਚ ਸੱਭਿਆਚਾਰਕ ਮੇਲਾ ਕਰਵਾਇਆ
ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀ
Publish Date: Sat, 14 Feb 2026 03:55 PM (IST)
Updated Date: Sun, 15 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਰਗਣ, ਮੋਗਾ: ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀ ਕਲੱਬਾਂ ਨੇ ਡਵੀਜ਼ਨ ਆਫ਼ ਸਟੂਡੈਂਟ ਵੈੱਲਫੇਅਰ ਦੇ ਅਧੀਨ ਐਨਕਿੰਡਲ ਵੈਲੇਂਟਾਈਨ 3.0 ਦਾ ਸਫ਼ਲ ਆਯੋਜਨ ਕੀਤਾ। ਇਸ ਸਮਾਰੋਹ ਨੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਰਚਨਾਤਮਿਕਤਾ, ਅਭਿਵੈਕਤੀ ਅਤੇ ਖੁਸ਼ੀ ਨਾਲ ਭਰੀ ਯਾਦਗਾਰ ਸ਼ਾਮ ਬਖ਼ਸ਼ੀ। ਯੂਨਾਈਟਿੰਗ ਮਾਈਂਡਜ਼, ਸਪ੍ਰੈਡਿੰਗ ਲਵ ਥੀਮ ਅਧੀਨ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀ ਦਾ ਸੁਨੇਹਾ ਵੀ ਦਿੱਤਾ ਗਿਆ। ਨੱਚ, ਗਾਇਕੀ, ਫ਼ੈਸ਼ਨ ਸ਼ੋਅ ਅਤੇ ਕਈ ਰੰਗ ਬਿਰੰਗੀਆਂ ਗਤੀਵਿਧੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ। ਸਪ੍ਰੈਡਦਲਵ ਮੁਹਿੰਮ ਰਾਹੀਂ ਚੈਰਿਟੀ ਅਤੇ ਆਪਸੀ ਪਿਆਰ ਦਾ ਸੰਦੇਸ਼ ਵੀ ਫ਼ੈਲਾਇਆ ਗਿਆ। ਇਸ ਮੌਕੇ ’ਤੇ ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ, ਵਾਈਸ ਚਾਂਸਲਰ ਡਾ. ਨਿਤਿਨ ਟੰਡਨ, ਪ੍ਰੋ. ਵਾਈਸ ਚਾਂਸਲਰ ਡਾ. ਸਿਮਰਨਜੀਤ ਕੌਰ ਗਿੱਲ ਅਤੇ ਡਾਇਰੈਕਟਰ ਡੀਐੱਸਡਬਲਿਊ ਇਰ. ਦਵਿੰਦਰ ਸਿੰਘ ਦੀ ਹਾਜ਼ਰੀ ਨੇ ਸਮਾਰੋਹ ਨੂੰ ਚਾਰ ਚੰਨ ਲਗਾ ਦਿੱਤੇ। ਉਨ੍ਹਾਂ ਦੇ ਪ੍ਰੇਰਣਾਦਾਇਕ ਸ਼ਬਦਾਂ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪਹਿਲਾ ਸਥਾਨ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਦੂਜਾ ਸਥਾਨ ਸਕੂਲ ਆਫ਼ ਲਾਅ, ਤੀਜਾ ਸਥਾਨ ਸਕੂਲ ਆਫ਼ ਸੋਸ਼ਲ ਸਾਇੰਸਜ਼ ਐਂਡ ਲਿਬਰਲ ਆਰਟਸ ਨੇ ਹਾਸਿਲ ਕੀਤਾ ਤੇ ਉਨ੍ਹਾ ਨੂੰ ਸਨਮਾਨਿਤ ਵੀ ਕੀਤਾ ਗਿਆ। ਸਭਾ ਨੂੰ ਸੰਬੋਧਨ ਕਰਦਿਆਂ ਡਾ. ਮਨਬੀਰ ਸਿੰਘ ਨੇ ਡਿਵਿਜ਼ਨ ਆਫ ਸਟੂਡੈਂਟ ਵੈੱਲਫੇਅਰ ਅਤੇ ਵਿਦਿਆਰਥੀ ਕਲੱਬਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾਇਰੈਕਟਰ ਡੀਐੱਸਡਬਲਿਊ ਇਰ. ਦਵਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਣ ਭਾਗੀਦਾਰੀ ’ਤੇ ਮਾਣ ਜਤਾਇਆ ਅਤੇ ਕਿਹਾ ਕਿ ਐਨਕਿੰਡਲ ਸਿਰਫ਼ ਇਕ ਜਸ਼ਨ ਨਹੀਂ, ਸਗੋਂ ਟੀਮਵਰਕ, ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪ੍ਰਤੀਕ ਹੈ। ਐਨਕਿੰਡਲ ਵੈਲੇਂਟਾਈਨ 3.0 ਖੁਸ਼ੀ ਅਤੇ ਏਕਤਾ ਦੇ ਮਾਹੌਲ ਵਿਚ ਸਮਾਪਤ ਹੋਇਆ, ਜੋ ਸਭ ਲਈ ਸੁਹਣੀਆਂ ਯਾਦਾਂ ਛੱਡ ਗਿਆ।