ਸੀਟੀ ਯੂਨੀਵਰਸਿਟੀ ਦੇ ਆਰਮ ਰੈਸਲਰ ਹਰਕੋਮਲ ਸਿੰਘ ਗਿੱਲ ਨੇ ਰਚਿਆ ਇਤਿਹਾਸ
ਸੀਟੀ ਯੂਨੀਵਰਸਿਟੀ ਨੇ ਇਕ ਵਾਰ
Publish Date: Fri, 08 May 2026 03:37 PM (IST)
Updated Date: Sat, 09 May 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸੀਟੀ ਯੂਨੀਵਰਸਿਟੀ ਨੇ ਇਕ ਵਾਰ ਫਿਰ ਰਾਸ਼ਟਰੀ ਪੱਧਰ ’ਤੇ ਆਪਣੀ ਸ਼ਾਨਦਾਰ ਪਛਾਣ ਬਣਾਈ ਹੈ। ਏਆਈਯੂ ਆਲ ਇੰਡੀਆ ਇੰਟਰ ਯੂਨੀਵਰਸਿਟੀ ਆਰਮ ਰੈਸਲਿੰਗ ਪੁਰਸ਼ ਚੈਂਪੀਅਨਸ਼ਿਪ ’ਚ ਯੂਨੀਵਰਸਿਟੀ ਦੇ ਵਿਦਿਆਰਥੀ ਹਰਕੋਮਲ ਸਿੰਘ ਗਿੱਲ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਇਤਿਹਾਸ ਰਚ ਦਿੱਤਾ। ਇਸ ਮੁਕਾਬਲੇ ਦੀ ਵਿਵਸਥਾ ਆਰਐੱਮਪੀਐੱਸ ਯੂਨੀਵਰਸਿਟੀ ਅਲੀਗੜ੍ਹ ’ਚ ਕੀਤੀ ਗਈ। ਇਸ ਦੌਰਾਨ ਹਰਕੋਮਲ ਸਿੰਘ ਗਿੱਲ ਨੇ 85 ਕਿੱਲੋਗ੍ਰਾਮ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੱਜੇ ਅਤੇ ਖੱਬੇ ਹੱਥ ਵਿਚ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਭਾਰ ਵਰਗਾਂ ਦੇ ਜੇਤੂਆਂ ਨੂੰ ਹਰਾਕੇ ਮਾਣਯੋਗ ਚੈਂਪੀਅਨ ਆਫ ਚੈਂਪੀਅਨਜ਼ ਟਰਾਫ਼ੀ ਵੀ ਜਿੱਤੀ। ਇਹ ਉਪਲਬਧੀ ਉਨ੍ਹਾਂ ਦੀ ਕੜੀ ਮਿਹਨਤ, ਆਤਮਵਿਸ਼ਵਾਸ ਅਤੇ ਸ਼ਾਨਦਾਰ ਖੇਡ ਕਾਬਲਿਯਤ ਨੂੰ ਦਰਸਾਉਂਦੀ ਹੈ। ਇਸ ਮੌਕੇ ਦੇਸ਼ ਭਰ ਦੀਆਂ ਕਈ ਵੱਡੀਆਂ ਯੂਨੀਵਰਸਿਟੀਆਂ ਦੇ ਖਿਡਾਰੀਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ, ਜਿਸ ਕਾਰਨ ਮੁਕਾਬਲਾ ਕਾਫ਼ੀ ਸਖ਼ਤ ਅਤੇ ਰੋਮਾਂਚਕ ਰਿਹਾ। ਅਜੇਹੇ ਕਠਿਨ ਮੁਕਾਬਲਿਆਂ ਵਿਚ ਹਰਕੋਮਲ ਸਿੰਘ ਗਿੱਲ ਨੇ ਆਪਣੀ ਤਾਕਤ, ਤਕਨੀਕ ਅਤੇ ਲਗਾਤਾਰ ਵਧੀਆ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇਸ ਇਤਿਹਾਸਕ ਉਪਲਬਧੀ ’ਤੇ ਵਧਾਈ ਦਿੰਦਿਆਂ ਡਾ. ਮਨਬੀਰ ਸਿੰਘ ਨੇ ਕਿਹਾ ਕਿ ਹਰਕੋਮਲ ਸਿੰਘ ਗਿੱਲ ਦੀ ਇਹ ਸ਼ਾਨਦਾਰ ਉਪਲਬਧੀ ਪੂਰੇ ਸੀਟੀ ਯੂਨੀਵਰਸਿਟੀ ਪਰਿਵਾਰ ਲਈ ਮਾਣ ਦੀ ਗੱਲ ਹੈ। ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਡਬਲ ਗੋਲਡ ਮੈਡਲ ਅਤੇ ਚੈਂਪੀਅਨ ਆਫ ਚੈਂਪੀਅਨਜ਼ ਟਰਾਫੀ ਜਿੱਤਣਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦਾ ਨਤੀਜਾ ਹੈ। ਇਸ ਮੌਕੇ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਜਿੱਤ ਹਰਕੋਮਲ ਸਿੰਘ ਗਿੱਲ ਦੀ ਕੜੀ ਮਿਹਨਤ, ਲਗਨ ਅਤੇ ਜਜ਼ਬੇ ਦਾ ਨਤੀਜਾ ਹੈ। ਦੇਸ਼ ਭਰ ਦੇ ਸਭ ਤੋਂ ਵਧੀਆ ਖਿਡਾਰੀਆਂ ਵਿਚ ਮੁਕਾਬਲਾ ਕਰਕੇ ਓਵਰਆਲ ਚੈਂਪੀਅਨ ਬਣਨਾ ਸੱਚਮੁੱਚ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਵਿਚ ਅੱਗੇ ਵਧਣ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰੇਗੀ।