ਸੀਪੀਆਰ ਜਾਗਰੂਕਤਾ ਹਫ਼ਤੇ ਦੌਰਾਨ ਜਾਗਰੂਕਤਾ ਦਿੱਤੀ ਟ੍ਰੇਨਿੰਗ
ਸੀ.ਪੀ.ਆਰ. ਜਾਗਰੂਕਤਾ ਹਫ਼ਤੇ ਦੌਰਾਨ ਕੀਤਾ ਜਾਗਰੂਕ ਦਿੱਤੀ ਟ੍ਰੇਨਿੰਗ
Publish Date: Sun, 19 Oct 2025 05:08 PM (IST)
Updated Date: Sun, 19 Oct 2025 05:08 PM (IST)

- ਜੀਵਨ ਬਚਾਓ ਤਕਨੀਕ ਨਾਲ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ : ਡਾ. ਗਰੇਵਾਲ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਬਾਜਾਖਾਨਾ ਡਾ. ਨਵਪ੍ਰੀਤ ਗਰੇਵਾਲ ਦੀ ਅਗਵਾਈ ਵਿਚ ਸੀਪੀਆਰ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਟਰੇਨਿੰਗ ਦਿੱਤੀ ਗਈ। ਇਸ ਮੌਕੇ ਡਾ. ਨਵਪ੍ਰੀਤ ਗਰੇਵਾਲ ਨੇ ਕਿਹਾ ਕਿ ਸੀ.ਪੀ.ਆਰ. ਜੀਵਨ-ਬਚਾਊ ਤਕਨੀਕ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਉਨਾਂ ਵੱਲੋਂ ਸੀ.ਪੀ.ਆਰ. ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮੈਡੀਕਲ ਅਫ਼ਸਰ ਡਾ. ਪੁਖਰਾਜ ਨੇ ਜਾਣਕਾਰੀ ਦਿੱਤੀ ਕਿ ਸੀ.ਪੀ.ਆਰ. ਇੱਕ ਐਮਰਜੈਂਸੀ ਤਕਨੀਕ ਹੈ ਜੋ ਉਸ ਸਮੇਂ ਵਰਤੀ ਜਾਂਦੀ ਹੈ ਜਦੋਂ ਕਿਸੇ ਵਿਅਕਤੀ ਦਾ ਦਿਲ ਧੜਕਣਾ ਬੰਦ ਕਰ ਦਿੰਦਾ ਹੈ ਜਾਂ ਉਹ ਸਾਹ ਲੈਣਾ ਛੱਡ ਦਿੰਦਾ ਹੈ। ਇਸ ਤਕਨੀਕ ਦੇ ਤਹਿਤ ਛਾਤੀ ‘ਤੇ ਦਬਾਅ ਅਤੇ ਸਾਹ ਦੇਣ ਰਾਹੀਂ ਰੁਕੇ ਹੋਏ ਖੂਨ ਦੇ ਗੇੜ ਨੂੰ ਮੁੜ ਚਾਲੂ ਕੀਤਾ ਜਾਂਦਾ ਹੈ, ਜਿਸ ਨਾਲ ਦਿਮਾਗ ਅਤੇ ਹੋਰ ਅੰਗਾਂ ਨੂੰ ਆਕਸੀਜ਼ਨ ਮਿਲਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਸੀ.ਪੀ.ਆਰ. ਦੀ ਸਿਖਲਾਈ ਹਰ ਉਮਰ ਦੇ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਬੀ.ਈ.ਈ. ਫਲੈਗ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਇਹ ਯਤਨ ਕਰ ਰਿਹਾ ਹੈ ਕਿ ਹਰ ਘਰ ਵਿੱਚ ਘੱਟੋ-ਘੱਟ ਇੱਕ ਵਿਅਕਤੀ ਨੂੰ ਸੀ.ਪੀ.ਆਰ. ਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਦੀ ਜਿੰਦਗੀ ਸਮੇਂ ਸਿਰ ਬਚਾਈ ਜਾ ਸਕੇ। ਅਜਿਹਾ ਕਰਕੇ ਐਮਰਜੈਂਸੀ ਹਲਾਤਾਂ ਨਾਲ ਨਿਪਟਿਆ ਜਾ ਸਕਦਾ ਹੈ। ਇਸ ਮੌਕੇ ਸਮੂਹ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸਨ।