ਕੌਂਸਲ ਚੋਣਾਂ: ਪਹਿਲੀ ਰਿਹਰਸਿਲ ’ਚ 550 ’ਚੋਂ 94 ਕਰਮਚਾਰੀ ਗੈਰਹਾਜ਼ਰ
ਕੌਂਸਲ ਚੋਣਾਂ: ਪਹਿਲੀ ਰਿਹਰਸਿਲ ’ਚ 550 ’ਚੋਂ 94 ਕਰਮਚਾਰੀ ਗੈਰਹਾਜ਼ਰ
Publish Date: Mon, 18 May 2026 04:43 PM (IST)
Updated Date: Mon, 18 May 2026 04:45 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ 17 ਮਈ ਨੂੰ ਇੱਥੋਂ ਦੇ ਸਰਕਾਰੀ ਕਾਲਜ ਵਿਖੇ ਹੋਈ ਪਹਿਲੀ ਰਿਹਰਸਿਲ ਦੌਰਾਨ ਕਰੀਬ 550 ਕਰਮਚਾਰੀਆਂ ਵਿੱਚੋਂ 94 ਗੈਰ ਹਾਜ਼ਰ ਰਹੇ ਜਿਸ ਸਬੰਧੀ ਪ੍ਰਸ਼ਾਸਨ ਸਖਤ ਕਾਰਵਾਈ ਕਰਨ ਦੇ ਰੌਂਅ ਵਿੱਚ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ-ਕਮ- ਐਸਡੀਐਮ ਗੁਰਕਿਰਨਦੀਪ ਸਿੰਘ ਨੇ ਦੱਸਿਆ ਕਿ ਮੁਕਤਸਰ ਨਗਰ ਕੌਂਸਲ ਦੇ 31 ਵਾਰਡਾਂ ਦੀਆਂ ਚੋਣਾਂ ਵਾਸਤੇ ਪ੍ਰਸ਼ਾਸਨ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਪੋਲਿੰਗ ਸਟਾਫ ਦੀ ਪਹਿਲੀ ਰਿਹਰਸਿਲ ਦੌਰਾਨ ਕਰੀਬ 550 ਕਰਮਚਾਰੀਆਂ ਵਿੱਚੋਂ 94 ਕਰਮਚਾਰੀ ਗੈਰਹਾਜ਼ਰ ਪਾਏ ਜਿੰਨ੍ਹਾਂ ਖਿਲਾਫ ਨੇਮਾਂ ਨੋਟਿਸ ਜਾਰੀ ਕਰ ਦਿੱਤੇ ਹਨ ਜੇਕਰ ਕੋਈ ਢੁਕਵਾਂ ਜੁਆਬ ਨਹੀਂ ਮਿਲਦਾ ਜਾਂ ਕਰਮਚਾਰੀਆਂ ਚੋਣ ਕਮਿਸ਼ਨ ਦੇ ਨੇਮਾਂ ਦੀ ਅਵੱਗਿਆ ਕਰਦਾ ਪਾਇਆ ਗਿਆ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਡੀਕਲ ਬੋਰਡ ਤੋਂ ਪ੍ਰਵਾਨ ਸਰਟੀਫਿਕੇਟ ਨੂੰ ਵਿਚਾਰਿਆ ਜਾਵੇਗਾ। ਆਖਰੀ ਰਿਹਰਸਿਲ ਤੇ ਚੋਣ ਸਮੱਗਰੀ 25 ਮਈ ਨੂੰ ਸਰਕਾਰੀ ਕਾਲਜ ਵਿਖੇ ਹੀ ਹੋਵੇਗੀ। ਸਾਰੇ ਪ੍ਰਬੰਧ ਮੁਕੰਮਲ ਹਨ। ਗਿਣਤੀ ਵੀ ਸਰਕਾਰੀ ਕਾਲਜ ਦੇ ਭਾਈ ਮਹਾਂਸਿੰਘ ਹਾਲ ਵਿਖੇ ਹੋਵੇਗੀ।