ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਵਲੋਂ ਦੋਨਾਂ ਮੱਤੜ ਗ਼ਜ਼ਨੀ ਵਾਲਾ ਜਿਲ੍ਹਾ ਫਿਰੋਜ਼ਪੁਰ ਵਿਖ਼ੇ ਬੰਨ੍ਹ ਬਣਾਉਣ ਦਾ ਪਹਿਲਾ ਪੜਾਅ ਮੁਕੰਮਲ ।

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਵਲੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਵੱਡੀ ਪੱਧਰ ਤੇ ਸੇਵਾ ਕਾਰਜ ਕੀਤੇ ਗਏ ਸਨ ਜਿਸ ਦੌਰਾਨ ਲਗਭਗ ਮਹੀਨਾ ਪਹਿਲਾ ਹੜਾਂ ਦੀ ਰੋਕਥਾਮ ਬੰਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ । ਜਾਣਕਰੀ ਦਿੰਦਿਆ ਹਰਵਿੰਦਰ ਸਿੰਘ ਫਰੀਦਕੋਟ ਕੋਆਰਡੀਨੇਟਰ ਤੇ ਜਗਤਾਰ ਸਿੰਘ ਗਜਨੀ ਵਾਲਾ ਨੇ ਦੱਸਿਆ ਕਿ ਅਗਸਤ 2025 ਦੌਰਾਨ ਆਏ ਹੜਾਂ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਹੁਤ ਨੁਕਸਾਨ ਹੋਇਆ ਸੀ, ਪਿੰਡ ਦੋਨਾਂ ਮੱਤੜ ਗ਼ਜ਼ਨੀ ਵਾਲਾ ਦਾ ਬੰਨ੍ਹ ਟੁੱਟਣ ਕਰਕੇ ਲੋਕਾਂ ਦੀ ਵੱਡੀ ਪੱਧਰ ਤੇ ਨੁਕਸਾਨ ਹੋਇਆ । ਆਉਣ ਵਾਲੇ ਸਮੇਂ ਵਿੱਚ ਹੜਾਂ ਦੀ ਮਾਰ ਰੋਕਣ ਲਈ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਵਲੋਂ ਬੰਨ੍ਹ ਬਣਾਉਣ ਦਾ ਸੇਵਾ ਕਾਰਜ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਰਦਾਸ ਉਪਰੰਤ ਸ਼ੁਰੂ ਕਰ ਕੀਤੇ ਗਏ ਸਨ ਜਿਸ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਗਿਆ ਹੈ । ਉਹਨਾਂ ਦੱਸਿਆ ਕਿ ਇਹ ਬੰਨ ਬਣਾਉਣ ਦਾ ਸੇਵਾ ਕਾਰਜ ਗੁਰਲਾਲ ਸਿੰਘ ਸਿਵਲ ਇੰਜੀਨੀਅਰ ਅਤੇ ਰਣਜੀਤ ਸਿੰਘ ਗ਼ਜ਼ਨੀਵਾਲਾ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ । ਪੱਤਰਕਾਰਾਂ ਨਾਲ ਅੱਗੇ ਗੱਲਬਾਤ ਕਰਦਿਆ ਜਗਤਾਰ ਸਿੰਘ ਗ਼ਜ਼ਨੀਵਾਲਾ ਨੇ ਦੱਸਿਆ ਕਿ ਅਗਸਤ 2025 ਦੌਰਾਨ ਆਏ ਹੜਾਂ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਹੁਤ ਨੁਕਸਾਨ ਹੋਇਆ ਸੀ, ਪਿੰਡ ਦੋਨਾਂ ਮੱਤੜ ਗ਼ਜ਼ਨੀ ਵਾਲਾ ਦਾ ਬੰਨ੍ਹ ਟੁੱਟਣ ਕਰਕੇ ਬਹੁਤ ਸਾਰੇ ਪਿੰਡਾਂ ਵਿੱਚ ਫਸਲਾਂ ਦਾ ਅਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਸੀ ਉਹਨਾਂ ਦੱਸਿਆ ਕਿ ਨਿਸ਼ਕਾਮ ਸਿੱਖ ਵੈਲਫ਼ੇਅਰ ਕੌਂਸਿਲ ਨਵੀਂ ਦਿੱਲੀ ਵਲੋ ਪਿੰਡਾਂ ਦੇ ਵਸਨੀਕਾਂ ਵੱਲੋਂ ਜੰਗੀ ਪੱਧਰ ਤੇ ਸੇਵਾ ਕਾਰਜ ਵਿੱਚ ਹਿੱਸਾ ਲੈਕੇ ਇਸ ਬੰਨ ਨੂੰ ਬਣਾਇਆ ਜਾ ਰਿਹਾ ਸੀ । ਜਗਤਾਰ ਸਿੰਘ ਗਜਨੀ ਵਾਲਾ ਨੇ ਦੱਸਿਆ ਕਿ ਇੱਥੇ ਇਲਾਕਾ ਨਿਵਾਸੀਆ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇੱਥੇ ਬੰਨ ਬਣਾਇਆ ਜਾਵੇ ਤਾਂ ਜੋ ਹਰ ਸਾਲ ਇਸ ਇਲਾਕੇ ਵਿੱਚ ਆਉਂਦੇ ਹੜਾਂ ਨੂੰ ਰੋਕਿਆ ਜਾ ਸਕੇ । ਉਹਨਾਂ ਇਸ ਬੰਨ ਦੇ ਬਨਣ ਤੇ ਖੁਸ਼ੀ ਦਾ ਪ੍ਰਗਟਾਵਾਂ ਕਰਦਿਆ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਚਿਰਕੋਣੀ ਮੰਗ ਅੱਜ ਪੂਰੀ ਹੋ ਗਈ ਹੈ । ਉਹਨਾਂ ਦੱਸਿਆ ਕਿ ਜਦ 1988 ਵਿੱਚ ਹੜ ਆਏ ਸਨ ਤਾਂ ਇੱਥੋ ਬੰਨ ਟੁੱਟ ਗਿਆ ਸੀ ਜਿਸ ਕਾਰਣ ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਵੀ ਹੜਾਂ ਨੇ ਨੁਕਸਾਨ ਕੀਤਾ ਸੀ ਅਤੇ ਹੁਣ ਇਸ ਬੰਨ ਦੇ ਬਨਣ ਨਾਲ ਫਿਰੋਜਪੁਰ, ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਤੱਕ ਦੇ ਇਲਾਕੇ ਸੋਫ ਹੋ ਜਾਣਗੇ । ਹਰਵਿੰਦਰ ਸਿੰਘ ਕੋਆਰਡੀਨੇਟਰ ਨੇ ਦੱਸਿਆ ਕਿ ਨਿਸ਼ਕਾਮ ਵਲੋਂ ਇਸ ਤੋਂ ਪਹਿਲਾ ਵੀ ਹੜ੍ਹ ਪੀੜਤ ਪਿੰਡਾਂ ਵਿੱਚ ਮਨੁੱਖੀ ਦਵਾਈਆਂ ਤੋਂ ਇਲਾਵਾ ਪਸ਼ੂਆਂ ਲਈ ਚਾਰਾ, ਫੀਡ, ਦੀ ਸੇਵਾ ਕੀਤੀ ਗਈ ਸੀ ਅਤੇ ਛੇ ਘਰਾਂ ਦੀ ਉਸਾਰੀ ਕਰਵਾਈ ਗਈ ਅਤੇ ਪਿੰਡ ਸਭਰਾਵਾਂ, ਦੁਲਚੀ ਕੇ, ਪੱਲਾ ਮੇਘਾ ਉਸਮਾਨ ਵਾਲਾ ਦੇ ਸਕੂਲੀ 244 ਬੱਚਿਆਂ ਦੀ ਫੀਸ ਤਿੰਨ ਲੱਖ ਬੱਤੀ ਹਜਾਰ ਰੁਪਏ ਭਰੀ ਭਰੀ ਜਾ ਚੁੱਕੀ ਹੈ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾਂ 16 ਲੋੜਵੰਦ ਪਰਿਵਾਰਾਂ ਦੀ 4000 ਰੁਪਏ ਪ੍ਰਤੀ ਮਹੀਨਾ ਸੇਵਾ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਹੈ ਤਾ ਨਿਸ਼ਕਾਮ ਵੱਲੋਂ ਹਰ ਤਰਾਂ ਦੀ ਮੱਦਦ ਕੀਤੀ ਜਾਂਦੀ ਹੈ । ਇਸ ਮੌਥੇ ਪਰਵਿੰਦਰ ਸਿੰਘ ਸੋਢੀ, ਭਾਈ ਜਗਤਾਰ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਸਿਮਰਨੂਰ ਸਿੰਘ, ਇੰਦਰਜੀਤ ਸਿੰਘ, ਗੁਰਲਾਲ ਸਿੰਘ ਆਦਿ ਇਲਾਕਾ ਨਿਵਾਸੀ ਤੇ ਪਿੰਡ ਵਾਸੀ ਹਾਜਿਰ ਸਨ।