ਚੇਤਨਾ ਕਦੀ ਜਾਗ੍ਰਿਤ ਨਹੀਂ ਹੋ ਸਕਦੀ : ਸਾਧਵੀ ਗਿਆਨ ਪ੍ਰਭਾ
ਦਿਵਯ ਜੋਯਤੀ ਜਾਗਰਤੀਦਿਵਯ ਜੋਯਤੀ ਜਾਗਰਤੀ
Publish Date: Fri, 08 May 2026 03:27 PM (IST)
Updated Date: Sat, 09 May 2026 04:03 AM (IST)

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ, ਮੋਗਾ: ਦਿਵਯ ਜੋਯਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ਵਿਚ ਹਫ਼ਤਾਵਰੀ ਸਤਿਸੰਗ ਕਰਵਾਇਆ ਗਿਆ। ਸਾਧਵੀ ਗਿਆਨ ਪ੍ਰਭਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਅਧਿਕਤਰ ਲੋਕਾਂ ਦੇ ਲਈ ਜੀਵਨ ਇਕ ਸਮੱਸਿਆ, ਬਿਪਦਾ, ਚਿੰਤਾਵਾਂ ਦੀ ਇਕ ਲੜੀ ਬਣ ਹੀ ਕੇ ਰਹਿ ਗਿਆ ਹੈ ਕਿਉਂਕਿ ਸੰਸਾਰਿਕ ਲੋਭ ਲਾਲਚ, ਇਛਾਵਾਂ, ਤ੍ਰਿਸ਼ਨਾਵਾਂ ਦੇ ਨਾਲ ਭਰਿਆ ਮਨ ਹੀ ਵਿਅਕਤੀ ਨੂੰ ਰਸਤੇ ਤੋਂ ਭਟਕਾ ਰਿਹਾ ਹੈ। ਸਾਧਵੀ ਨੇ ਕਿਹਾ ਕਿ ਜਦੋਂ ਤੱਕ ਇਨਸਾਨ ਦਾ ਮਨ ਵਿਕਸਿਤ ਨਹੀਂ ਹੁੰਦਾ। ਚੇਤਨਾ ਕਦੀ ਜਾਗ੍ਰਿਤ ਨਹੀਂ ਹੋ ਸਕਦੀ। ਅਜਿਹਾ ਵਿਅਕਤੀ ਕਿਸੇ ਹੱਲ ਦਾ ਅੰਗ ਨਹੀਂ ਬਣ ਸਕਦਾ। ਉਨ੍ਹਾਂ ਨੇ ਕਿਹਾ ਕਿ ਅਗਰ ਮਨ ਦੇ ਆਨੰਦਕਾਰੀ ਪਰਿਵਰਤਨ ਨੂੰ ਜਾਨਣਾ ਹੈ ਤਾਂ ਸਭ ਤੋਂ ਪਹਿਲਾਂ ਵਿਅਕਤੀ ਦੀ ਚੇਤਨਾ ਅਤੇ ਅੰਤਰ ਮਨ ਵਿਚ ਪਰਿਵਰਤਨ ਕਰਨਾ ਪਏਗਾ ਅਤੇ ਅਧਿਆਤਮ ਦੁਆਰਾ ਉਸ ਨੂੰ ਜਾਗਰਤ ਕਰਨਾ ਹੋਵੇਗਾ ਕਿਉਂਕਿ ਬ੍ਰਹਮ ਗਿਆਨ ਦੀ ਅਗਨੀ ਦੇ ਵਿਚ ਹੀ ਮਨ ਚਿੱਤ ਦੇ ਵਿਚ ਵਸੇ ਬੁਰੇ ਸੰਸਕਾਰਾਂ ਨੂੰ ਜਲਾ ਕੇ ਮਨ ਰੂਪੀ ਪਰਿਵਰਤਨ ਸੰਭਵ ਹੋ ਸਕਦਾ ਹੈ। ਇਸ ਪਰਿਵਰਤਨ ਨੂੰ ਮਹਾਂ ਰਿਸ਼ੀ ਅਰਵਿੰਦ ਨੇ ਸੰਪੂਰਨ ਕ੍ਰਾਂਤੀ ਕਿਹਾ ਹੈ ਇਸ ਸੰਸਕ੍ਰਿਤਿਕ ਕ੍ਰਾਂਤੀ ਦਾ ਅਰਥ ਅੰਦਰ ਤੋਂ ਸੁਧਾਰ ਕਰਨਾ। ਇਹ ਹੈ ਮਨ ਦੀ ਕ੍ਰਾਂਤੀ ਅੱਜ ਵਿਸ਼ਵ ਨੂੰ ਅਜਿਹੀ ਕ੍ਰਾਂਤੀ ਦੀ ਜ਼ਰੂਰਤ ਹੈ। ਸੰਸਾਰ ਵਿਚ ਸ਼ਾਂਤੀ ਦੇ ਲਈ ਸਾਨੂੰ ਕ੍ਰਾਂਤੀਆਂ ਦੀ ਜ਼ਰੂਰਤ ਨਹੀਂ ਹੈ ਬਲਕਿ ਮਾਨਵ ਦੀ ਚੇਤਨਾ ਅਤੇ ਵਿਕਾਸ ਦੀ ਜ਼ਰੂਰਤ ਹੈ। ਇਹ ਕੋਈ ਬਾਹਰੀ ਸਾਧਨਾਂ ਦੁਆਰਾ ਨਹੀਂ ਹੋ ਸਕਦਾ ਕੇਵਲ ਮਾਤਰ ਬ੍ਰਹਮ ਗਿਆਨ ਦੇ ਦੀਵੇ ਦੁਆਰਾ ਸਾਡਾ ਹਿਰਦਾ ਸਾਡੀ ਚੇਤਨਾ ਰੌਸ਼ਨ ਹੋਵੇਗੀ ਜਿਸ ਨਾਲ ਸਾਡੇ ਵਿਅਕਤੀਤਵ ਦਾ ਹਨ੍ਹੇਰਾ ਪੱਖ ਦੂਰ ਹੋ ਸਕਦਾ ਹੈ, ਜੋ ਕੇਵਲ ਮਾਤਰ ਪੂਰਨ ਸਤਿਗੁਰੂ ਦੁਆਰਾ ਹੀ ਸੰਭਵ ਹੋ ਸਕਦਾ ਹੈ ਜੋ ਸਾਡਾ ਦਿਵਯ ਨੇਤਰ ਖੋਲ ਕੇ ਸਾਨੂੰ ਬ੍ਰਹਮਧਾਮ ਤੱਕ ਲੈ ਜਾਵੇ।