ਮਲੋਟ ’ਚ ਕਾਂਗਰਸ ਨੇ 24 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, 'ਆਪ' ਨੇ 10 ਉਮੀਦਵਾਰਾਂ ਦਾ ਕੀਤਾ ਐਲਾਨ

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮੁਕਤਸਰ ਅਤੇ ਮਲੋਟ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਨੇ ਮਲੋਟ ਵਿੱਚ ਸਭ ਤੋਂ ਪਹਿਲਾਂ ਆਪਣੇ ਪੱਤੇ ਖੋਲ੍ਹਦਿਆਂ 27 ਵਿੱਚੋਂ 24 ਵਾਰਡਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ (ਆਪ) ਨੇ ਵੀ ਮੁਕਤਸਰ ਦੇ 31 ਵਾਰਡਾਂ ਵਿੱਚੋਂ 7 ਅਤੇ ਮਲੋਟ ਵਿੱਚ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੇ ਪਾਸੇ ਸ਼ਿਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਮੁਕਤਸਰ ਵਿੱਚ ਕੁਝ ਨਾਮ ਫਾਈਨਲ ਕਰ ਲਏ ਹਨ, ਪਰ ਅਧਿਕਾਰਤ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ। ਨਾਮਜ਼ਦਗੀ ਪ੍ਰਕਿਰਿਆ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਕੁੱਲ 10 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ। ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਹੈ। ਅਜਿਹੇ ਵਿੱਚ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ‘ਆਪ’, ਸ਼ਿਅਦ ਤੇ ਭਾਜਪਾ ਆਪਣੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰਕੇ ਨਾਮਜ਼ਦਗੀਆਂ ਦਾਖਲ ਕਰਵਾਉਣਗੀਆਂ। ਇਸ ਦੇ ਚਲਦਿਆਂ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਦੇ ਨਾਮਜ਼ਦਗੀ ਕੇਂਦਰਾਂ 'ਤੇ ਉਮੀਦਵਾਰਾਂ ਅਤੇ ਸਮਰਥਕਾਂ ਦੀ ਭਾਰੀ ਭੀੜ ਰਹਿਣ ਦੀ ਸੰਭਾਵਨਾ ਹੈ।
ਮਲੋਟ ਤੋਂ ‘ਆਪ’ ਦੇ ਉਮੀਦਵਾਰਾਂ ਦੀ ਸੂਚੀ
ਵਾਰਡ ਨੰ. 12: ਜਗਤੇਜ ਸਿੰਘ (ਐੱਸਸੀ)
ਵਾਰਡ ਨੰ. 13: ਰਾਜਵੰਤ ਕੌਰ (ਮਹਿਲਾ)
ਵਾਰਡ ਨੰ. 14: ਜਗਨਾਥ (ਜਨਰਲ)
ਵਾਰਡ ਨੰ. 15: ਹਰਮੇਲ ਸਿੰਘ (ਬੀਸੀ)
ਵਾਰਡ ਨੰ. 16: ਨਾਰ ਸਿੰਘ ਰਿੰਕੂ (ਐੱਸਸੀ)
ਵਾਰਡ ਨੰ. 17: ਅੰਮ੍ਰਿਤਾ ਖੰਨਾ (ਐੱਸਸੀ ਮਹਿਲਾ)
ਵਾਰਡ ਨੰ. 19: ਮੀਨਾ ਰਾਣੀ (ਐੱਸਸੀ ਮਹਿਲਾ)
ਵਾਰਡ ਨੰ. 20: ਲਾਲ ਚੰਦ (ਐੱਸਸੀ)
ਵਾਰਡ ਨੰ. 22: ਸਤਗੁਰੂ ਚਰਨ ਗਰਗ (ਜਨਰਲ)
ਵਾਰਡ ਨੰ. 25: ਕਮਲੇਸ਼ ਰਾਣੀ (ਮਹਿਲਾ)
ਮੁਕਤਸਰ ਤੋਂ ‘ਆਪ’ ਦੇ ਐਲਾਨੇ ਉਮੀਦਵਾਰ
ਵਾਰਡ ਨੰ. 1: ਜਸਪਾਲ ਕੌਰ (ਐੱਸਸੀ ਮਹਿਲਾ)
ਵਾਰਡ ਨੰ. 6: ਰਵਿੰਦਰ ਕੁਮਾਰ (ਜਨਰਲ)
ਵਾਰਡ ਨੰ. 14: ਹਰਦੀਪ ਸਿੰਘ (ਐੱਸਸੀ)
ਵਾਰਡ ਨੰ. 18: ਰਾਮ ਸਿੰਘ (ਜਨਰਲ)
ਵਾਰਡ ਨੰ. 22: ਸੁਖਜਿੰਦਰ ਬਰਾੜ (ਜਨਰਲ)
ਵਾਰਡ ਨੰ. 24: ਤੇਜਿੰਦਰ ਸਿੰਘ ਧੂੜੀਆ (ਜਨਰਲ)
ਵਾਰਡ ਨੰ. 26: ਸੰਦੀਪ ਕੁਮਾਰ (ਜਨਰਲ)
ਕਾਂਗਰਸ ਵੱਲੋਂ ਮਲੋਟ ਤੋਂ ਜਾਰੀ ਉਮੀਦਵਾਰਾਂ ਦੀ ਸੂਚੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਹਲਕਾ ਮਲੋਟ (ਸ਼ਹਿਰੀ) ਦੀਆਂ ਨਗਰ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵੱਲੋਂ ਤਸਦੀਕਸ਼ੁਦਾ ਇਸ ਸੂਚੀ ਵਿੱਚ ਕੁੱਲ 24 ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਸੂਚੀ ਅਨੁਸਾਰ:
ਵਾਰਡ ਨੰਬਰ 1: ਵੰਦਨਾ ਰਾਣੀ
ਵਾਰਡ ਨੰਬਰ 2: ਗੁਰਮੁਖ ਸਿੰਘ
ਵਾਰਡ ਨੰਬਰ 3: ਮੀਨੂ ਖੇੜਾ
ਵਾਰਡ ਨੰ. 4: ਜਤਿੰਦਰ ਅਹੂਜਾ
ਵਾਰਡ ਨੰ. 5: ਜਸਵੀਰ ਕੌਰ
ਵਾਰਡ ਨੰ. 6: ਜੰਗਬਾਜ਼ ਸ਼ਰਮਾ
ਵਾਰਡ ਨੰ. 7: ਸੁਮਨ ਰਾਣੀ
ਵਾਰਡ ਨੰ. 8: ਸੋਨੂੰ ਕੁਮਾਰ
ਵਾਰਡ ਨੰ. 9: ਕੁਲਵੰਤ ਸਿੰਘ
ਵਾਰਡ ਨੰ. 11: ਬਿਮਲਾ ਦੇਵੀ
ਵਾਰਡ ਨੰ. 12: ਗੁਰਮੀਤ ਸਿੰਘ ਖੋਖਰ
ਵਾਰਡ ਨੰ. 13: ਪ੍ਰੇਮ ਲਤਾ
ਵਾਰਡ ਨੰ. 14: ਦਿਆਲ ਚੰਦ
ਵਾਰਡ ਨੰ. 15: ਸਰਬਜੀਤ ਸਿੰਘ (ਬੀਸੀ)
ਵਾਰਡ ਨੰ. 16: ਲੂਣਾ ਰਾਮ
ਵਾਰਡ ਨੰ. 17: ਸੰਤੋਸ਼ ਰਾਣੀ
ਵਾਰਡ ਨੰ. 18: ਅਜੀਤ ਕੁਮਾਰ
ਵਾਰਡ ਨੰ. 19: ਸੁਨੀਤਾ ਰਾਣੀ
ਵਾਰਡ ਨੰ. 20: ਲੀਲੂ ਰਾਮ
ਵਾਰਡ ਨੰ. 21: ਗੁਨਗੁਨ
ਵਾਰਡ ਨੰ. 24: ਸ਼ੁਭਦੀਪ ਸਿੰਘ ਬਿੱਟੂ
ਵਾਰਡ ਨੰ. 25: ਕੁਲਦੀਪ ਕੌਰ
ਵਾਰਡ ਨੰ. 26: ਜਸਵਿੰਦਰ ਸਿੰਘ
ਵਾਰਡ ਨੰ. 27: ਰਤਨੇਸ਼ ਸ਼ਰਮਾ
ਨੋਟ: ਕਾਂਗਰਸ ਵੱਲੋਂ ਵਾਰਡ ਨੰਬਰ 10, 22 ਤੇ 23 ਵਿੱਚ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ।