ਲਾਅ ਕਾਲਜ ਦੀ ਗੁਰਲੀਨ ਕੌਰ ਰਹੀ ਅੱਵਲ
ਬਾਬਾ ਫਰੀਦ ਲਾਅ ਕਾਲਜ ਦੀ ਵਿਦਿਆਰਥਣ ਨੇ ਭਾਰਤ ਸਰਕਾਰ ਵੱਲੋਂ ਕਰਵਾਏ ਕੁਇਸਟ ਵਿੱਚ ਲਿਆ ਭਾਗ
Publish Date: Thu, 30 Apr 2026 03:59 PM (IST)
Updated Date: Fri, 01 May 2026 04:02 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿਖੇ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਮਿਨਿਸਟ੍ਰੀ ਆਫ਼ ਯੂਥ ਅਫੇਅਰ ਐਂਡ ਸਪੋਰਟਸ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਈ ਭਾਰਤ ਬਜ਼ਟ ਕੁਇਸਟ ਯੂਥ ਡਾਇਲਾਗ 2026 ਕਰਵਾਇਆ ਗਿਆ। ਪਹਿਲਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ 13 ਫਰਵਰੀ 2026 ਨੂੰ ਆਨਲਾਈਨ ਕੁਇਜ਼ ਦੇ ਕੇ ਪਹਿਲਾ ਪੜਾਅ ਪੂਰਾ ਹੋਇਆ ਫਿਰ ਦੂਜੇ ਪੜਾਅ ਵਿੱਚ ਲੇਖ ਮੁਕਾਬਲੇ ਕਰਵਾਏ ਜਿਸ ਵਿੱਚ ਪੂਰੇ ਭਾਰਤ ਵਿਚੋਂ ਲਗਭਗ 12 ਲੱਖ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਮੁਕਾਬਲੇ ਵਿਚੋਂ ਪਾਸ ਹੋਣ ਵਾਲੇ ਵਿਦਿਆਰਥੀ 12-13 ਅਪ੍ਰੈਲ 2026 ਨੂੰ ਤੀਜੇ ਅਤੇ ਅੰਤਿਮ ਪੜਾਅ ਵਿਚ ਪਹੁੰਚੇ ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਵਰਚੂਅਲ ਮੀਟਿੰਗ ਹੋਈ ਜਿਸ ਵਿੱਚ ਯੂਨੀਅਨ ਮਿਨਿਸਟਰ ਡਾ ਮਨਸੁਖ ਮਾਂਡਵੀਆ ਹਾਜ਼ਿਰ ਰਹੇ। ਜਿਸ ਵਿਚ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਬਾਬਾ ਫ਼ਰੀਦ ਲਾਅ ਕਾਲਜ ਫਰੀਦਕੋਟ ਦੇ 60 ਵਿਦਿਆਰਥੀਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਗੁਰਲੀਨ ਕੌਰ ਬੀ ਏ ਐੱਲ ਐੱਲ ਬੀ ਭਾਗ ਦੂਜਾ ਸੈਕਸ਼ਨ ਏ ਦੀ ਵਿਦਿਆਰਥਣ ਨੇ ਸਾਰੇ ਮੁਕਾਬਲਿਆਂ ਨੂੰ ਸਫ਼ਲ ਢੰਗ ਨਾਲ਼ ਪਾਸ ਕਰਦੇ ਹੋਏ ਤੀਜੇ ਅਤੇ ਅੰਤਿਮ ਪੜਾਅ ਵਿੱਚ ਹਿੱਸਾ ਲਿਆ। ਜਿਸ ਵਿੱਚ ਦੋ ਦਿਨ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਦੇ ਰਹਿਣ ਦਾ ਆਉਣ ਜਾਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਜ਼ਟ ਨਾਲ ਸਬੰਧਤ ਸਵਾਲ ਪੁੱਛੇ ਗਏ ਜਿਸ ਵਿੱਚ 30 ਵਿਚੋਂ 28 ਨੰਬਰ ਪ੍ਰਾਪਤ ਕਰਕੇ ਗੁਰਲੀਨ ਨੇ ਨਾਮਣਾ ਖੱਟਿਆ। ਦੂਜੇ ਪੜਾਅ ਵਿੱਚ ਲੇਖ ਮੁਕਾਬਲੇ ਵਿੱਚ ਹਿਊਮਨ ਕੈਪੀਟਲ ਵਿਸ਼ੇ ਤੇ ਗੁਰਲੀਨ ਜੇਤੂ ਰਹੀ। ਵਿਦਿਆਰਥਣ ਨੂੰ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ ਪੰਕਜ ਕੁਮਾਰ ਗਰਗ ਅਤੇ ਇੰਚਾਰਜ ਅਕੈਡਮਿਕ ਮੈਡਮ ਡਾ ਨਵਜੋਤ ਕੌਰ ਨੇ ਵਧਾਈ ਦਿੰਦਿਆਂ ਬੱਚੀ ਦੇ ਕਲਾਸ ਇੰਚਾਰਜ ਡਾ ਪਰਮਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਹਿਸਟਰੀ ਅਤੇ ਇਕਨੋਮਿਕਸ ਟੀਚਰ ਡਾ ਮਨਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਬਿਨਾ ਮੋਟੀਵੇਸ਼ਨ ਉਤਸ਼ਾਹ ਅਤੇ ਗਾਈਡੈਂਸ ਤੋਂ ਅਜਿਹੀਆਂ ਪ੍ਰਾਪਤੀਆਂ ਸੰਭਵ ਨਹੀਂ। ਭਵਿੱਖ ਵਿੱਚ ਹੋਰ ਵੀ ਅਜਿਹੇ ਕਾਰਜਾਂ ਲਈ ਉਤਸ਼ਾਹਿਤ ਕੀਤਾ।