ਸੰਤ ਬਾਬਾ ਗੁਰਮੁੱਖ ਸਿੰਘ ਇੰਟਰਨੈਸ਼ਨਲ ਸਕੂਲ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ
ਸੰਤ ਬਾਬਾ ਗੁਰਮੁੱਖ ਸਿੰਘ ਇੰਟਰਨੈਸ਼ਨਲ ਸਕੂਲ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ
Publish Date: Thu, 30 Apr 2026 05:42 PM (IST)
Updated Date: Thu, 30 Apr 2026 05:46 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੰਤ ਬਾਬਾ ਗੁਰਮੁੱਖ ਸਿੰਘ ਇੰਟਰਨੈਸ਼ਨਲ ਸਕੂਲ ਆਈਸੀਐੱਸਈ ਦੇ ਵਿਦਿਆਰਥੀਆਂ ਨੇ 12ਵੀਂ ਕਲਾਸ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਕਾਮਯਾਬੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਲਗਨ ਤੇ ਅਧਿਆਪਕਾਂ ਦੀ ਮਿਹਨਤ ਨੂੰ ਜਾਂਦਾ ਹੈ। ਨਤੀਜਿਆਂ ਅਨੁਸਾਰ ਗੁਰਸ਼ਾਨ ਸਿੰਘ ਬੁੱਟਰ ਨੇ 94 ਫ਼ੀਸਦੀ (ਮੈਡੀਕਲ), ਸਿਮਰਨ ਸਿੰਘ ਬਰਾੜ ਨੇ 92 ਫ਼ੀਸਦੀ (ਮੈਡੀਕਲ), ਜਸਮੀਤ ਕੌਰ ਨੇ 94 ਫ਼ੀਸਦੀ (ਇੰਟਰ-ਆਰਟਸ), ਪਰਵੀਨ ਕੌਰ ਨੇ 94 ਫ਼ੀਸਦੀ (ਇੰਟਰ-ਆਰਟਸ), ਮਨਪ੍ਰੀਤ ਕੌਰ ਨੇ 89.25 ਫ਼ੀਸਦੀ (ਇੰਟਰ-ਆਰਟਸ), ਪਾਇਲ ਸ਼ਰਮਾ ਨੇ 88.25 ਫ਼ੀਸਦੀ (ਆਰਟਸ), ਮਨਰੀਤ ਕੌਰ ਨੇ 89 ਫ਼ੀਸਦੀ (ਮੈਡੀਕਲ), ਹਰਮਨ ਸਿੰਘ ਨੇ 85.50 ਫ਼ੀਸਦੀ (ਮੈਡੀਕਲ), ਮਨਮੀਤ ਕੌਰ ਨੇ 85 ਫ਼ੀਸਦੀ (ਮੈਡੀਕਲ), ਕਰਨ ਸਿੰਘ ਭਾਰੀ ਨੇ 86.54 ਫ਼ੀਸਦੀ (ਆਰਟਸ) ਸਟ੍ਰੀਮ ’ਚ ਨੰਬਰ ਹਾਸਲ ਕਰ ਕੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਕੌਰ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ’ਚ ਵੀ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਜਯੋਤੀ ਗੂੰਬਰ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਪ੍ਰਾਪਤੀ ਨਾਲ ਸਕੂਲ ’ਚ ਖੁਸ਼ੀ ਤੇ ਮਾਣ ਦਾ ਮਾਹੌਲ ਬਣ ਗਿਆ ਤੇ ਵਿਦਿਆਰਥੀਆਂ ’ਚ ਨਵਾਂ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਬਾਬਾ ਜਸਵਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਸੁਖਰਾਜ ਕੌਰ, ਕਾਰਜਕਾਰੀ ਡਾਇਰੈਕਟਰ ਸੁਖਦੇਵ ਸਿੰਘ, ਪ੍ਰਿੰਸੀਪਲ ਜਯੋਤੀ ਗੂੰਬਰ ਤੇ ਸਮੂਹ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।