ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ ਨੂੰ ਜ਼ਿਲ੍ਹੇ ਅੰਦਰ ਵਧੀਆ ਸਿਹਤ ਸੇਵਾਵਾਂ ਆਮ ਲੋਕਾਂ ਤਕ ਪਹੁੰਚਾਉਣ ਦੇ ਮੱਦੇਨਜ਼ਰ ਅਤੇ ਕਾਬਲੀਅਤ ਨੂੰ ਦੇਖਦੇ ਹੋਏ ਤਰੱਕੀ ਦੇ ਕੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਲਾਇਆ ਗਿਆ ਹੈ। ਉਨ੍ਹਾਂ ਮੁਹਾਲੀ ਵਿਖੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਵਿਭਾਗ ਵੱਲੋਂ ਡਾ. ਅਨਿਲ ਗੋਇਲ ਨੂੰ ਇਸੇ ਸਾਲ ਅਪ੍ਰਰੈਲ ਮਹੀਨੇ ਦੌਰਾਨ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਗੋਨਿਆਣਾ ਜ਼ਿਲ੍ਹਾ ਬਠਿੰਡਾ ਤੋਂ ਤਰੱਕੀ ਦੇ ਕੇ ਸਿਵਲ ਸਰਜਨ ਫਰੀਦਕੋਟ ਲਾਇਆ ਗਿਆ ਸੀ।

ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ ਨੂੰ ਜ਼ਿਲ੍ਹੇ ਅੰਦਰ ਵਧੀਆ ਸਿਹਤ ਸੇਵਾਵਾਂ ਆਮ ਲੋਕਾਂ ਤਕ ਪਹੁੰਚਾਉਣ ਦੇ ਮੱਦੇਨਜ਼ਰ ਅਤੇ ਕਾਬਲੀਅਤ ਨੂੰ ਦੇਖਦੇ ਹੋਏ ਤਰੱਕੀ ਦੇ ਕੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਲਾਇਆ ਗਿਆ ਹੈ। ਉਨ੍ਹਾਂ ਮੁਹਾਲੀ ਵਿਖੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਵਿਭਾਗ ਵੱਲੋਂ ਡਾ. ਅਨਿਲ ਗੋਇਲ ਨੂੰ ਇਸੇ ਸਾਲ ਅਪ੍ਰਰੈਲ ਮਹੀਨੇ ਦੌਰਾਨ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਗੋਨਿਆਣਾ ਜ਼ਿਲ੍ਹਾ ਬਠਿੰਡਾ ਤੋਂ ਤਰੱਕੀ ਦੇ ਕੇ ਸਿਵਲ ਸਰਜਨ ਫਰੀਦਕੋਟ ਲਾਇਆ ਗਿਆ ਸੀ।
ਉਨ੍ਹਾਂ ਆਪਣੇ ਕੁਝ ਮਹੀਨੇ ਦੇ ਕਾਰਜਕਾਲ ਦੌਰਾਨ ਇਮਾਨਦਾਰੀ ਅਤੇ ਅਣਥੱਕ ਯਤਨਾਂ ਸਦਕਾ ਫਰੀਟਕੋਟ ਵਿਖੇ ਜ਼ਿਲ੍ਹਾ ਵਾਸੀਆਂ ਨੂੰ ਘਰ ਦੇ ਨੇੜੇ ਨੂੰ ਵਧੀਆ ਸਿਹਤ ਸਹੂਲਤਾਂ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਦੇ ਮੱਦੇਨਜ਼ਰ ਸਿਵਲ ਹਸਪਤਾਲ ਵਿਖੇ ਇਲਾਜ ਦੀਆਂ ਮਿਲਣ ਵਾਲੀਆਂ ਸੇਵਾਂਵਾ ਵਿੱਚ ਵਾਧਾ ਕੀਤਾ, ਜਿਨ੍ਹਾਂ ਵਿੱਚ ਗੁਰਦਿਆਂ ਦੇ ਰੋਗਾਂ ਪੀੜਤ ਮਰੀਜ਼ਾਂ ਲਈ ਡਾਇਲਸਿਸ, ਐਮਰਜੈਂਸੀ ਵਿੱਚ ਖੂਨ ਦੀ ਲੋੜ ਪੂਰੀ ਕਰਨ ਲਈ ਬਲੱਡ ਸੈਂਟਰ, ਗੋਡੇ ਅਤੇ ਚੂਲਾ ਬਦਲਣ ਦੀਆਂ ਸੇਵਾਵਾਂ, ਫਿਜ਼ੀਓਥੈਰੇਪੀ ਯੂਨਿਟ ਲਈ ਸਾਜੋ ਸਾਮਾਨ, ਦੂਰਬੀਨ ਰਾਹੀਂ ਸਰਜਰੀ, ਆਯੁਸ਼ਮਾਨ ਫਾਰਮੇਸੀ ਆਦਿ ਤਾਂ ਜੋ ਆਮ ਜਨਤਾ ਨੂੰ ਬਿਨਾਂ ਕਿਸੇ ਮੁਸ਼ਕਿਲ ਤੋਂ ਵਧੀਆ ਤੇ ਮੁਫ਼ਤ ਇਲਾਜ ਮਿਲ ਸਕੇ।
ਉਨ੍ਹਾਂ ਪਹਿਲਕਦਮੀ ਕਰਦਿਆਂ ਫਰੀਦਕੋਟ ਜ਼ਿਲ੍ਹੇ ਵਿੱਚ ਜੱਚਾ ਬੱਚਾ ਦੀ ਰਜਿਸਟ੍ਰੇਸ਼ਨ, ਟੀਕਾਕਰਨ ਅਤੇ ਸੰਪੂਰਨ ਚੈੱਕਅਪ ਨੂੰ ਇਕ ਕੜੀ ਦੇ ਰੂਪ ਵਿੱਚ ਵਿਭਾਗ ਦੀ ਟੀਮ ਦੁਆਰਾ ਫੈਰੀਵਾਈ ਕਰਨ ਲਈ ਸੁਜਾਤਾ ਐਪ ਵੀ ਤਿਆਰ ਕੀਤੀ, ਜਿਸ ਦਾ ਉਦਘਾਟਨ ਅਕਤੂਬਰ ਮਹੀਨੇ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਵੱਲੋਂ ਕੀਤਾ ਗਿਆ ਸੀ। ਸਮੇਂ-ਸਮੇਂ 'ਤੇ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਵੱਲੋਂ ਫਰੀਦਕੋਟ ਵਿਖੇ ਆਪਣੇ ਦੌਰੇ ਦੌਰਾਨ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਬਤੌਰ ਡਾਇਰੈਕਟਰ ਦੀ ਪਦਉੱਨਤੀ ਹੋਣ 'ਤੇ ਡਾ. ਅਨਿਲ ਗੋਇਲ ਨੂੰ ਉਨ੍ਹਾਂ ਦੇ ਸ਼ੁੱਭਚਿੰਤਕਾਂ ਅਤੇ ਸਮੂਹ ਸਟਾਫ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਮੂੰਹ ਮਿੱਠਾ ਕਰਵਾਇਆ ਤੇ ਗੁਲਦਸਤੇ ਭੇਟ ਕੀਤੇ।