ਐੱਲਡੀਆਰ ਕਾਨਵੈਂਟ ਸਕੂਲ ਦੇ ਬੱਚੇ ਚਮਕੇ
ਐੱਲਡੀਆਰ ਕੌਨਵੈਂਟ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ
Publish Date: Fri, 17 Apr 2026 04:52 PM (IST)
Updated Date: Fri, 17 Apr 2026 04:54 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੀਬੀਐਸਈ ਦੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਐੱਲਡੀਆਰ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 100% ਅੰਕ ਹਾਸਲ ਕਰਕੇ ਐੱਲਡੀਆਰ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਗੁੰਜਨ ਨੇ ਦੱਸਿਆ ਕਿ ਅਭੀ ਧਵਨ ਪੁੱਤਰ ਪਵਨ ਕੁਮਾਰ ਨੇ 100% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਜਸਲੀਨ ਕੌਰ ਪੁੱਤਰੀ ਦਲਜੀਤ ਸਿੰਘ ਨੇ 99.4% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਅਵਨੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ ਨੇ 99% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਹੀ ਸਾਡੇ ਸਕੂਲ ਦੇ ਹੋਰ ਬੱਚੇ ਜਿਸ ਤਰ੍ਹਾਂ ਏਕਮਦੀਪ ਕੌਰ ਨੇ 98% ਰਸ਼ਨਪ੍ਰੀਤ ਕੌਰ ਨੇ 96.8% ਕਰਨਵੀਰ ਕੌਰ ਨੇ 96.4% ਕਿਰਨ ਨੇ 96.2% ਗੁਰਸਿਮਰਨ ਕੌਰ ਨੇ 93.4% ਐਸ਼ਵੀਰ ਕੌਰ ਨੇ 93% ਮਨਦੀਪ ਕੌਰ ਨੇ 91% ਮਹਿਕਦੀਪ ਕੌਰ ਨੇ 90.6% ਐਸ਼ਮੀਨ ਕੌਰ ਨੇ 90% ਨਵਦੀਪ ਕੌਰ ਨੇ 89.2% ਮਨਿੰਦਰ ਸਿੰਘ ਨੇ 88.8% ਸਿਮਰਤ ਕੌਰ ਨੇ 88.2% ਤੇ ਜਸ਼ਨਦੀਪ ਕੌਰ ਨੇ 85% ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਅਜੇ ਅਰੋੜਾ, ਪ੍ਰਿੰਸੀਪਲ ਗੁੰਜਨ ਤੇ ਸਮੂਹ ਸਟਾਫ਼ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਤੇ ਭਵਿੱਖ ਵਿੱਚ ਹੋਰ ਵੀ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।