ਡੀਸੀਐੱਮ ਸਕੂਲ ਦੇ ਬੱਚਿਆਂ ਨੇ ਧਰਤੀ ਦਿਵਸ ਮਨਾਇਆ
ਡੀ ਸੀ ਐਮ ਸਕੂਲ ਦੇ ਬੱਚਿਆਂ ਨੇ ਵੱਨ ਸਵੰਨੇ ਬੂਟੇ ਲਗਾ ਕੇ ਮਨਾਇਆ ਵਰਲਡ ਅਰਥ ਡੇ ।
Publish Date: Sat, 25 Apr 2026 05:02 PM (IST)
Updated Date: Sun, 26 Apr 2026 04:07 AM (IST)
ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਵਰਲਡ ਆਰਥ ਡੇ ਮੌਕੇ ਡੀ ਸੀ ਐਮ ਇੰਟਰਨੈਸ਼ਨਲ ਸਕੂਲ ਵਿਖੇ ਸਵੇਰ ਦੀ ਸਭਾ ਵਿੱਚ ਬੱਚਿਆਂ ਵੱਲੋਂ ਇਸ ਦਿਵਸ ਸਬੰਧਤ ਭਾਸ਼ਣ ਪੇਸ਼ ਕੀਤਾ ਗਿਆ, ਤੀਸਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਹੈਰਾਨੀਜਨਕ ਕਲਾ ਦਾ ਪ੍ਰਗਟਾਵਾ ਕਰਦੇ ਹੋਏ ਪੋਸਟਰ ਤਿਆਰ ਕੀਤੇ । ਵਾਤਾਵਰਨ ਨੂੰ ਬਚਾਉਣ ਦੇ ਥੀਮ ਦੇ ਆਧਾਰ ਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ ਸਕੂਲ ਦੇ ਵਿਹੜੇ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਬੱਚਿਆਂ ਨੇ ਆਪਣੇ ਹੱਥੀ ਪੌਦੇ ਲਾਏ ਤੇ ਸਮੂਹ ਸਮਾਜ ਨੂੰ ਰੁੱਖ ਲਗਾਓ ਧਰਤੀ ਬਚਾਓ ਦਾ ਸੁਨੇਹਾ ਦਿੱਤਾ । ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਵਰਲਡ ਅਰਥ ਡੇ ਦੇ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਆਪਣੀ ਧਰਤੀ ’ਤੇ ਹਰਿਆਲੀ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਅੱਜ ਦੇ ਦਿਨ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਰੁੱਖਾਂ ਨੂੰ ਕੱਟਣ ਦੀ ਬਜਾਏ ਉਸ ਦੇ ਨਾਲ ਇੱਕ ਰੁੱਖ ਹੋਰ ਖੜਾ ਕਰੀਏ ਜਿਸ ਨਾਲ ਕੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਰੁੱਖਾਂ ਦੀ ਛਾਂ ਨਸੀਬ ਹੋਵੇ ਅੰਤ ਹਰ ਇਨਸਾਨ ਨੂੰ ਆਪਣੇ ਜੀਵਨ ਦੇ ਵਿੱਚ ਇਕ ਜਾਂ ਇਕ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।