ਦਸਮੇਸ਼ ਸਕੂਲ ਦੇ ਬਾਲ ਕਲਾਕਾਰਾਂ ਦਾ ਕੀਤਾ ਸਨਮਾਨ
ਬਾਲ ਕਲਾਕਾਰਾਂ ਦੀ ਨਰਸਰੀ
Publish Date: Wed, 06 May 2026 03:26 PM (IST)
Updated Date: Thu, 07 May 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਬਾਲ ਕਲਾਕਾਰਾਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਨੰਨ੍ਹੇ ਕਲਾਕਾਰਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਮਨ ਮੋਹ ਲਿਆ। ਇਸ ਮੌਕੇ ਸੁਖਨੂਰ ਕੌਰ ਪਹਿਲੀ ਸ਼੍ਰੇਣੀ ਨੇ ਕਵਿਤਾ ਪੇਸ਼ ਕੀਤੀ। ਅਰਸ਼ਪ੍ਰੀਤ ਕੌਰ ਦੂਜੀ ਸ਼੍ਰੇਣੀ ਨੇ ਨਿਵੇਕਲੇ ਅੰਦਾਜ਼ ਵਿਚ ਗੀਤ ਗਾਇਆ। ਤੀਜੀ ਕਲਾਸ ਦੀਆਂ ਨਮਲੀਨ ਕੌਰ ਅਤੇ ਹਰਜੋਤ ਕੌਰ ਦਾ ਗੀਤ ਮਨ ’ਤੇ ਵੱਖਰੀ ਛਾਪ ਛੱਡਣ ’ਚ ਸਫ਼ਲ ਰਿਹਾ। ਚੌਥੀ ਸ਼੍ਰੇਣੀ ਦੇ ਹੋਣਹਾਰ ਬੱਚਿਆਂ ਜਾਨਵੀ ਮਾਥੁਰ, ਬਲਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਗੀਤ ਦਰਸ਼ਕਾਂ ਨੇ ਸਾਹ ਰੋਕ ਕੇ ਮਾਣੇ। ਛੇਵੀਂ ਸ਼੍ਰੇਣੀ ਦੇ ਵਰਿੰਦਰ ਸਿੰਘ, ਮੁਸਕਾਨ ਕੌਰ ਅਤੇ ਤਨਵੀਰ ਕੌਰ ਦਾ ਜ਼ਫ਼ਰਨਾਮਾਂ ਬਹੁਤ ਜੋਸ਼ ਭਰਿਆ ਰਿਹਾ। ਅੱਠਵੀਂ ਸ਼੍ਰੇਣੀ ਦੀਆਂ ਮਨਿੰਦਰਜੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਦੇ ਗੀਤ ਸਮਾਗਮ ਦਾ ਸਿਖ਼ਰ ਹੋ ਨਿੱਬੜੇ। ਕੁੱਲ ਮਿਲਾ ਕੇ ਇਹ ਬਾਲ ਸਭਾ ਬੇਹੱਦ ਸਫ਼ਲ ਹੋ ਰਹੀ। ਇਸ ਦੌਰਾਨ ਮੰਚ ਸੰਚਾਲਕ ਦੇ ਫ਼ਰਜ਼ ਅਰਵਿੰਦਰ ਸਿੰਘ ਸੇਖੋਂ ਨੇ ਖ਼ੂਬਸੂਰਤੀ ਨਾਲ ਨਿਭਾਏ। ਇਸ ਮੌਕੇ ਪ੍ਰਿੰਸੀਪਲ ਗੁਰਪ੍ਰੀਤ ਕੌਰ, ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ, ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਵਾਈਸ ਪ੍ਰਿੰਸੀਪਲ ਮੀਨਾ ਜੈਨ ਅਤੇ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਹੋਣਹਾਰ ਬਾਲ ਕਲਾਕਾਰਾਂ ਦੀ ਇਨਾਮਾਂ ਨਾਲ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਗੁਰਵਿੰਦਰ ਕੌਰ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਹਰਪ੍ਰੀਤ ਕੌਰ ਅਤੇ ਕੁਲਦੀਪ ਸਿੰਘ ਆਦਿ ਨੇ ਵੀ ਸਰਗਰਮ ਭੂਮਿਕਾ ਨਿਭਾਈ।