ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 27 ਮਈ ਤੋਂ
ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 27, 28 ਅਤੇ 29 ਮਈ ਨੂੰ ਪਿੰਡ ਰਾਮੇਅਾਣਾ ਵਿਖੇ
Publish Date: Mon, 04 May 2026 03:36 PM (IST)
Updated Date: Tue, 05 May 2026 04:02 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ ..ਪਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਅਤੇ ਸਮੂਹ ਸੰਗਤ ਪਿੰਡ ਰਾਮੇਆਣਾ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜੋ 27, 28 ਅਤੇ 29 ਮਈ ਦਿਨ ਬੁੱਧਵਾਰ ਵੀਰਵਾਰ ਅਤੇ ਸ਼ੁਕਰਵਾਰ ਨੂੰ ਕੋਟਲੀ ਰੋਡ ਪਿੰਡ ਰਾਮੇਆਣਾ ਨੇੜੇ ਜੈਤੋ ਵਿਖੇ ਕਰਵਾਇਆ ਜਾ ਰਿਹਾ ਹੈ। ਇਹਨਾਂ ਸਮਾਗਮਾਂ ਲਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਪ੍ਰਬੰਧਕ ਰਮਨਦੀਪ ਸਿੰਘ ਸੋਢੀ ਅਤੇ ਸਤਨਾਮ ਸਿੰਘ ਕਰੀਰਵਾਲੀ ਨੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਤਿੰਨ ਰੋਜਾ ਸਮਾਗਮਾਂ ਵਿੱਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਕਲਾਂ ਵਾਲੇ ਤਿੰਨੋ ਦਿਨ ਆਪਣੇ ਜੱਥੇ ਨਾਲ ਸੰਗਤਾਂ ਨੂੰ ਕੀਰਤਨ ਕਥਾ ਨਾਲ ਇਤਿਹਾਸ ਤੋਂ ਜਾਣੂ ਕਰਵਾਉਣਗੇ । ਉਹਨਾਂ ਨੂੰ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਡੇ ਇਸ ਇਲਾਕੇ ਵਿੱਚ ਭਾਈ ਰਣਜੀਤ ਸਿੰਘ ਜੀ ਪਹਿਲੀ ਵਾਰ ਸੰਗਤਾਂ ਦੇ ਦਰਸ਼ਨ ਕਰਨ ਆ ਰਹੇ ਹਨ,ਆਪਾਂ ਸਾਰੇ ਇਹਨਾਂ ਤਿੰਨ ਰੋਜ਼ਾ ਸਮਾਗਮਾਂ ਵਿੱਚ ਜ਼ਰੂਰ ਸ਼ਮੂਲੀਅਤ ਕਰੀਏ। ਚਨਾਬ ਗਰੁੱਪ ਆਫ ਐਜੂਕੇਸ਼ਨ ਦੇ ਡਾਇਰੈਕਟਰ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਸ ਮਹਾਨ ਗੁਰਮਿਤ ਸਮਾਗਮ ਦੇ ਅਖੀਰਲੇ ਦਿਨ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਜੋ 29 ਮਈ ਸ਼ਾਮ 5 ਵਜੇ ਗੁਰਦੁਆਰਾ ਪਾਤਸ਼ਾਹੀ ਦਸਵੀ ਪਿੰਡ ਰਾਮੇਆਣਾ ਵਿਖੇ ਕਰਵਾਇਆ ਜਾਵੇਗਾ। ਉਹਨਾਂ ਨੇ ਨੌਜਵਾਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਿਆਂ ਕਿਹਾ ਕਿ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨ ਵੀਰ ਜੋ ਇਸ ਸਮਾਗਮ ਵਿੱਚ ਹੱਥੀ ਸੇਵਾ ਕਰਨਾ ਚਾਹੁੰਦੇ ਹਨ ਉਹ ਜਰੂਰ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਸਮਾਗਮ ਨੂੰ ਸੁਚੱਜੇ ਤਰੀਕੇ ਨਾਲ ਸਫਲ ਬਣਾਇਆ ਜਾ ਸਕੇ। ਇਸ ਸਮੇਂ ਇਲਾਕੇ ਦੇ ਕੁਝ ਹੋਰ ਸੁਹਿਰਦ ਵੀਰਾਂ ਨਾਲ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ । ਪਿੰਡ ਰਾਮੇਆਣਾ ਦੇ ਸਮੂਹ ਨੌਜਵਾਨ ਵੱਲੋਂ ਬੇਨਤੀ ਕਰਦਿਆਂ ਕਿਹਾ ਕਿ ਇਲਾਕੇ ਦੇ ਨੇੜਲੀ ਸੰਗਤ ਦੂਰ ਤੋਂ ਆਈ ਸੰਗਤ ਦੇ ਲਈ ਲੰਗਰਾਂ ਦੇ ਪ੍ਰਬੰਧਾਂ ਲਈ ਰਸਦ ਜਰੂਰ ਦੀਵਾਨ ਹਾਲ ਵਾਲੀ ਜਗ੍ਹਾ ਕੋਟਲੀ ਰੋਡ ਵਿਖੇ ਪਹੁੰਚਾਉਣ ਦੀ ਕਿਰਪਾਲਤਾ ਕਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।