ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੀਤੇ ਚਲਾਨ
ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੀਤੇ ਚਲਾਨ
Publish Date: Wed, 22 Apr 2026 04:11 PM (IST)
Updated Date: Wed, 22 Apr 2026 04:13 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਮਲੋਟ : ਟਰੈਫਿਕ ਪੁਲਿਸ ਦੇ ਜ਼ਿਲ੍ਹਾ ਇੰਚਾਰਜ ਤਰਸੇਮ ਸਿੰਘ ਤੇ ਮਲੋਟ ਦੀ ਟਰੈਫਿਕ ਟੀਮ ਨੇ ਮਲੋਟ ਸ਼ਹਿਰ ਵਿਖੇ 50 ਤੋਂ ਵੱਧ ਚਲਾਨ ਕੀਤੇ। ਇਸ ਦੌਰਾਨ ਜਿਨ੍ਹਾਂ ਨੇ ਆਪਣੇ ਵਹੀਕਲਾਂ ’ਤੇ ਲਾਈਟਾਂ ਲਾਈਆਂ ਹੋਈਆਂ ਸਨ ਤੇ ਬਿਨਾਂ ਮਨਜ਼ੂਰੀ ਤੋਂ ਕਾਲੀਆਂ ਫਿਲਮਾਂ ਚੜਾਈਆਂ ਹੋਈਆਂ ਸਨ, ਬਿਨਾਂ ਨੰਬਰ ਦੇ ਮੋਟਰਸਾਈਕਲ ਜਾਂ ਗਲਤ ਥਾਵਾਂ ’ਤੇ ਪਾਰਕਿੰਗ ਕੀਤੀਆਂ ਕਾਰਾਂ ਆਦਿ ਦੇ ਚਲਾਨ ਕੀਤੇ ਗਏ। ਥਾਣੇਦਾਰ ਤਰਸੇਮ ਸਿੰਘ ਤੋਂ ਇਲਾਵਾ ਏਐਸਆਈ ਗੁਰਮੀਤ ਸਿੰਘ ਰਾਣੀਵਾਲਾ, ਏਐਸਆਈ ਹਰਪਾਲ ਸਿੰਘ, ਏਐਸਆਈ ਗੁਰਮੀਤ ਸਿੰਘ ਗਿੱਲ ਤੋਂ ਇਲਾਵਾ ਸਿਪਾਹੀ ਸੁਖਜਿੰਦਰ ਸਿੰਘ ਤੇ ਸਿਪਾਹੀ ਸਤਿੰਦਰ ਪਾਲ ਸਿੰਘ ਦੀ ਟੀਮ ਨੇ ਪੁਲ ਦੇ ਥੱਲੇ ਸਮਾਨ ਰੱਖਣ ਵਾਲਿਆਂ ਨੂੰ ਹਿਦਾਇਤਾਂ ਕੀਤੀਆਂ ਕਿ ਉਹ ਆਪਣੇ ਨਿਰਧਾਰਤ ਦਾਇਰੇ ਤੋਂ ਬਾਹਰ ਸਮਾਨ ਨਾ ਰੱਖਣ। ਅੰਡਰ ਬ੍ਰਿਜ ਦੇ ਕੋਲੇ ਵੱਡੇ ਵਹੀਕਲਾਂ ਵਾਲਿਆਂ ਦੀ ਐਂਟਰੀ ਬਾਰੇ ਜਿਲ੍ਹਾ ਇੰਚਾਰਜ ਨੇ ਕਿਹਾ ਕਿ ਬਿਰਲਾ ਰੋਡ ਤੇ ਇੱਕ ਗੇਟ ਬਣਾਇਆ ਜਾ ਰਿਹਾ ਹੈ ਜਿਸ ਦੇ ਮਟੀਰੀਅਲ ਸਬੰਧੀ ਟਰੱਕ ਸੜਕ ’ਤੇ ਆਉਂਦੇ ਹਨ। ਉਨ੍ਹਾਂ ਟਰੱਕਾਂ ਵਾਲਿਆਂ ਨੂੰ ਵੀ ਆਪਣਾ ਸਮਾਨ ਰਾਤ ਸਮੇਂ ਜਦ ਟਰੈਫਿਕ ਨਾ ਹੋਵੇ ਲਾਹੁਣ ਲਈ ਆਖਿਆ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਖੁਦ ਵਹੀਕਲ ਚਾਲਕ ਤੇ ਆਮ ਲੋਕਾਂ ਨੂੰ ਵੀ ਕੋਈ ਸਮੱਸਿਆ ਨਾ ਆਵੇ।