ਚੇਅਰਮੈਨ ਨੇ ਅੱਗ ਨਾਲ ਕਣਕ ਦੇ ਨੁਕਸਾਨ ਦਾ ਲਿਆ ਜਾਇਜ਼ਾ
ਸਾਧੂਵਾਲਾ ਦੇ ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਚੇਅਰਮੈਨ ਨੇ ਤਹਿਸੀਲਦਾਰ ਨੇ ਮੌਕਾ ਦੇਖਿਆ
Publish Date: Mon, 13 Apr 2026 04:51 PM (IST)
Updated Date: Tue, 14 Apr 2026 04:05 AM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਬੀਤੇ ਕੱਲ ਸਾਦਿਕ ਨੇੜੇ ਪਿੰਡ ਸਾਧੂਵਾਲਾ ਵਿਖੇ ਕਿਸਾਨਾਂ ਦੀ ਕਣਕ ਦੀ ਪੱਕੀ ਫਸਲ ਅੱਗ ਲੱਗਣ ਨਾਲ ਸੜ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਇਸ ਮੰਦਭਾਗੀ ਘਟਨਾ ਸਬੰਧੀ ਪ੍ਰੀਤਮ ਸਿੰਘ, ਸਤਨਾਮ ਸਿੰਘ, ਜਗਮੀਤ ਸਿੰਘ, ਮਲਕੀਤ ਸਿੰਘ ਤੇ ਹੋਰ ਪੀੜਤ ਕਿਸਾਨਾਂ ਨੂੰ ਹੌਸਲਾ ਦੇਣ ਤੇ ਘਟਨਾ ਦੀ ਜਾਣਕਾਰੀ ਲੈਣ ਲਈ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਤੇ ਸਾਦਿਕ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਨੇ ਮੌਕਾ ਦੇਖਿਆ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਚੇਅਰਮੈਨ ਧਾਲੀਵਾਲ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਕਿ ਇਸ ਨੁਕਸਾਨ ਦੀ ਪੂਰਤੀ ਲਈ ਸਪੈਸ਼ਲ ਗਿਰਦਾਵਰੀ ਕਰਵਾ ਦਿੱਤੀ ਗਈ ਹੈ ਤੇ ਤਹਿਸੀਲਦਾਰ ਰਿਪੋਰਟ ਬਣਾ ਕੇ ਐਸ.ਡੀ.ਐਮ ਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਭੇਜਣਗੇ ਤਾਂ ਜੋ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ।ਇਸ ਮੌਕੇ ਜਗਸੀਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਬੀਕੇਯੂ ਏਕਤਾ ਮਾਲਵਾ, ਕੁਲਬੀਰ ਸਿੰਘ ਸੰਧੂ, ਹਰਜਿੰਦਰ ਸਿੰਘ ਸੰਧੂ, ਪ੍ਰੀਤਮ ਸਿੰਘ, ਜਗਮੀਤ ਸਿੰਘ ਸੰਧੂ ਵੀ ਹਾਜ਼ਰ ਸਨ।