ਅਮਰ ਸ਼ਹੀਦ ਭਗਤ ਸਿੰਘ ਆਈਟੀਆਈ ਮੋਗਾ ਵਿਖੇ ਚੇਅਰਮੈਨ ਨਰਿੰਦਰਪਾਲ ਸਿੰਘ ਵੱਲੋਂ ਪੁਲਿਸ ਅਧਿਕਾਰੀਆਂ ਦਾ ਸਨਮਾਨ
ਅਮਰ ਸ਼ਹੀਦ ਭਗਤ ਸਿੰਘ
Publish Date: Thu, 29 May 2025 03:54 PM (IST)
Updated Date: Thu, 29 May 2025 03:58 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ ਅਮਰ ਸ਼ਹੀਦ ਭਗਤ ਸਿੰਘ ਆਈਟੀਆਈ ਮੋਗਾ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਚੇਅਰਮੈਨ ਨਰਿੰਦਰਪਾਲ ਸਿੰਘ ਵੱਲੋਂ ਮੋਗਾ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਦੇ ਇੰਚਾਰਜ ਹਰਮੇਲ ਸਿੰਘ ਅਤੇ ਏਐੱੱਸਆਈ ਗੁਰਮੇਲ ਸਿੰਘ ਨੂੰ ਉਨ੍ਹਾਂ ਦੀ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਰਿੰਦਰਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵੇਂ ਅਧਿਕਾਰੀ ਬੇਹੱਦ ਇਮਾਨਦਾਰ, ਸਮਝਦਾਰ ਅਤੇ ਲੋਕਸੇਵਾ ਲਈ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਹਰਮੇਲ ਸਿੰਘ ਅਤੇ ਗੁਰਮੇਲ ਸਿੰਘ ਵਰਗੇ ਪੁਲਿਸ ਅਧਿਕਾਰੀ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ। ਇਸ ਮੌਕੇ ਉਨ੍ਹਾਂ ਨੇ ਸਨਿਆਸੀ ਅਤੇ ਗੁਰਨਾਮ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਆਖਿਆ ਕਿ ਉਹ ਹਰ ਸਮਾਜਿਕ ਕਾਰਜ ਵਿਚ ਪੂਰੇ ਜੋਸ਼ ਨਾਲ ਭਾਗ ਲੈਂਦੇ ਹਨ ਅਤੇ ਸਦਾ ਪਿੱਛੇ ਨਹੀਂ ਹਟਦੇ। ਸਮਾਗਮ ਦੌਰਾਨ ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਮੈਡਮ ਸੁਖਪ੍ਰੀਤ ਕੌਰ ਵੀ ਮੌਜੂਦ ਸਨ। ਇਹ ਸਮਾਰੋਹ ਸਮਾਜਕ ਸੇਵਾਵਾਂ ਅਤੇ ਪੁਲਿਸ-ਜਨਤਾ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਪ੍ਰੇਰਕ ਕਦਮ ਸਾਬਤ ਹੋਇਆ।