ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ : ਸੰਧੂ
ਬੀਤੇ ਦਿਨਾਂ ਵਿਚ ਪੰਜਾਬ ‘ਚ ਹੋਈ
Publish Date: Sat, 18 Apr 2026 04:47 PM (IST)
Updated Date: Sun, 19 Apr 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਬੀਤੇ ਦਿਨਾਂ ਵਿਚ ਪੰਜਾਬ ‘ਚ ਹੋਈ ਬੇਮੌਸਮੀ ਬਾਰਸ਼ ਨਾਲ ਜਿੱਥੇ ਕਿਸਾਨਾਂ ਦੀ ਫਸਲ ਗੜੇਮਾਰੀ ਨਾਲ ਤਬਾਹ ਹੋ ਗਈ ਪਰ ਜੋ ਕਣਕ ਖੇਤਾਂ ਵਿਚ ਖੜ੍ਹੀ ਸੀ ਉਸ ਵਿਚ ਨਮੀ ਦੀ ਮਾਤਰਾ ਵਧਣ ਦੇ ਨਾਲ ਕਣਕ ਦਾ ਰੰਗ ਵੀ ਬਦਰੰਗ ਪੈ ਗਿਆ ਸੀ ਅਤੇ ਕਣਕ ਦਾ ਦਾਣਾਂ ਵੀ ਕਾਫੀ ਹੱਦ ਤੱਕ ਸੁੰਗੜ ਗਿਆ ਪਰ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਪ੍ਰਲਾਹਦ ਜੋਸੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੀ ਖਰੀਦ ਵਿਚ ਵੱਡੀ ਛੋਟ ਦਿੰਦਿਆਂ ਇਹ ਫੈਸਲਾ ਲਿਆ ਗਿਆ ਹੈ ਕਿ ਕੇਂਦਰ ਸਰਕਾਰ 70 ਫੀਸਦੀ ਤੱਕ ਬਦਰੰਗ ਕਣਕ ਵਿੱਚ ਛੋਟ ਦੇਣ ਦੇ ਨਾਲ 15 ਫੀਸਦੀ ਤੱਕ ਸੁੰਗੜੇ ਅਤੇ ਟੁੱਟੇ ਦਾਣੇ ਦੀ ਖਰੀਦ ਐੱਮਐੱਸਪੀ ਤੇ ਹੋਵੇਗੀ ਅਜਿਹਾ ਕਰਨ ਨਾਲ ਪੰਜਾਬ ਦੇ ਕਿਸਾਨ ਨੂੰ ਵੱਡੀ ਰਾਹਤ ਮਿਲੀ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐੱਸਪੀ ਮੁਖਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਲਤੀ ਦਾ ਖਮਿਆਜਾ ਹੁਣ ਕਿਸਾਨ ਭੁੱਗਤ ਰਹੇ ਹਨ ਕਿਉਂਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਕੇਂਦਰੀ ਖਰੀਦ ਏਜੰਸੀਆਂ ਲਈ ਆਈ ਫਸਲ ਨੂੰ ਲੈਕੇ ਪ੍ਰਵਾਨਗੀ ਪੱਤਰ ਦੇਣਾ ਹੁੰਦਾ ਹੈ ਪਰ ਉਹ ਪ੍ਰਵਾਨਗੀ ਪੱਤਰ ਲੇਟ ਦਿੱਤਾ ਗਿਆ ਜਿਸ ਨਾਲ ਕਣਕ ਦੀ ਖਰੀਦ ਵਿਚ ਦੇਰੀ ਹੋ ਗਈ ਪਰ ਕੇਂਦਰ ਸਰਕਾਰ ਸੂਬੇ ਦੇ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਦਾ ਇਕ ਇਕ ਦਾਣਾ ਕੇਂਦਰ ਸਰਕਾਰ ਖਰੀਦੇਗੀ ਅਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸੰਧੂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਭਾਜਪਾ ਆਪਣੀ ਸਰਕਾਰ ਬਣਾਏਗੀ ਅਤੇ ਪੰਜਾਬ ਦੇ ਹੋਰ ਵਰਗਾਂ ਸਮੇਤ ਖਾਸ ਕਰਕੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਖੁਸ਼ਹਾਲ ਬਣਾਇਆ ਜਾਵੇਗਾ ਕਿਉਂਕਿ ਸੂਬਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਦੀ ਆਰਥਿਕਤਾ ਕਿਸਾਨ ਨਾਲ ਜੁੜੀ ਹੋਈ ਹੈ।