ਸ੍ਰੀ ਹਨੂੰਮਾਨ ਚਾਲੀਸਾ ਮੰਡਲ ਨੇ ਮਨਾਇਆ ਮਾਂ ਚਿੰਤਪੂਰਨੀ ਪ੍ਰਗਟ ਉਤਸਵ
ਸ੍ਰੀ ਹਨੂੰਮਾਨ ਚਾਲੀਸਾ ਮੰਡਲ ਵੱਲੋਂ ਮਨਾਇਆ ਗਿਆ ਮਾਂ ਚਿੰਤਪੁਰਨੀ ਪ੍ਰਗਟ ਉਤਸਵ
Publish Date: Fri, 01 May 2026 04:32 PM (IST)
Updated Date: Fri, 01 May 2026 04:35 PM (IST)

ਰਿਪੋਰਟਰ ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਦੇਵ ਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਂਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਗਿਰੀ ਜੀ ਦੀ ਪ੍ਰਧਾਨਗੀ ਹੇਠ ਸ੍ਰੀ ਹਨੂੰਮਾਨ ਚਾਲੀਸਾ ਮੰਡਲ ਵੱਲੋਂ ਮਾਂ ਚਿੰਤਪੁਰਨੀ ਜੀ ਦਾ ਪ੍ਰਗਟ ਉਤਸਵ ਧੂਮਧਾਮ ਤੇ ਸ਼ਰਧਾ-ਭਾਵ ਨਾਲ ਮਨਾਇਆ ਗਿਆ। ਇਸ ਮੌਕੇ ਮਹਾਂਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਗਿਰੀ ਜੀ ਨੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਦਿਆਂ ਮਾਂ ਚਿੰਤਪੁਰਨੀ ਜੀ ਦੀ ਮਹਿਮਾ ਸੁਣਾਈ। ਇਸ ਮੌਕੇ ਦੋ ਕੇਕ ਕੱਟੇ ਗਏ। ਕੇਕ ਕੱਟਣ ਦੀ ਰਸਮ ਸਵਾਮੀ ਸ੍ਰੀ ਕਮਲਾਨੰਦ ਗਿਰੀ ਜੀ ਨੇ ਅਦਾ ਕੀਤੀ। ਇਸ ਤੋਂ ਪਹਿਲਾਂ ਮਹਾਰਾਜ ਜੀ ਵੱਲੋਂ ਕੰਜਕ ਰੂਪੀ ਬੱਚੀਆਂ ਨੂੰ ਤੋਹਫ਼ੇ ਦਿੱਤੇ ਗਏ। ਮਹਾਰਾਜ ਜੀ ਨੇ ਮੰਡਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਡਲ ਵੱਲੋਂ ਲਗਾਤਾਰ ਤੀਜੇ ਸਾਲ ਵੀ ਸ੍ਰੀ ਹਨੂੰਮਾਨ ਚਾਲੀਸਾ ਪਾਠ ਕੀਤੇ ਜਾ ਰਹੇ ਹਨ, ਜੋ ਸ਼ਲਾਘਾਯੋਗ ਕਾਰਜ ਹੈ। ਉਤਸਵ ਦੀ ਸ਼ੁਰੂਆਤ 108 ਸ੍ਰੀ ਰਾਮ ਨਾਮ ਜਾਪ ਮਾਲਾ ਦੇ ਨਾਲ ਹੋਈ। ਉਸ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਤਿੰਨ ਵਾਰ ਸ੍ਰੀ ਹਨੂੰਮਾਨ ਚਾਲੀਸਾ ਪਾਠ ਤੇ ਇੱਕ ਵਾਰ ਸੰਕਟ ਮੋਚਨ ਪਾਠ ਹੋਇਆ। ਉਸ ਤੋਂ ਬਾਅਦ ਭਜਨ ਗਾਇਨ ਹੋਇਆ ਤੇ ਮੰਡਲ ਦੇ ਮੈਂਬਰਾਂ ਨੇ ਭਜਨਾਂ ਰਾਹੀਂ ਮਾਂ ਚਿੰਤਪੁਰਨੀ ਦਾ ਗੁਣਗਾਨ ਕੀਤਾ। ਮੰਡਲ ਦੇ ਪ੍ਰਧਾਨ ਅਨਿਲ ਵਾਟਸ ਨੇ ਸਭ ਨੂੰ ਮਾਂ ਚਿੰਤਪੁਰਨੀ ਜੀ ਦੇ ਪ੍ਰਗਟ ਉਤਸਵ ਦੀਆਂ ਵਧਾਈਆਂ ਦਿੱਤੀਆਂ। ਜਦਕਿ ਚੇਅਰਮੈਨ ਡਾ. ਸੁਭਾਸ਼ ਖੁਰਾਣਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਨੱਥੂ ਰਾਮ ਗੋਇਲ, ਰਾਜਕੁਮਾਰ ਗੋਇਲ, ਕੈਸ਼ੀਅਰ ਦਵਿੰਦਰ ਤਾਇਲ, ਪਾਇਲਟ, ਪ੍ਰੈੱਸ ਤੇ ਪ੍ਰਚਾਰ ਸਕੱਤਰ ਜਗਦੀਸ਼ ਜੋਸ਼ੀ, ਤਰਸੇਮ ਲਾਲ ਮੁਜਰਾਲ, ਮਨੋਜ ਕੁਮਾਰ ਬੰਟੀ ਸ਼ਰਮਾ, ਵਰੁਣ ਕਟਾਰੀਆ, ਸੁਨੀਲ ਨਾਗਪਾਲ ਸੋਨੂੰ, ਸੰਦੀਪ ਚੁੱਘ, ਪੰਡਿਤ ਰਣਜੀਤ ਸ਼ਰਮਾ, ਸੁਰਿੰਦਰ ਕੁਮਾਰ ਜੱਟੂ, ਕ੍ਰਿਸ਼ਨ ਕੁਮਾਰ ਗੱਬਰ, ਸੋਹਣ ਲਾਲ ਗਰੋਵਰ, ਰਾਜ ਗੋਇਲ ਤੇ ਸ਼ਰਧਾਲੂ ਮੌਜੂਦ ਸਨ।