ਕਾਰ ਦਰੱਖਤ ਨਾਲ ਟਕਰਾਈ, 2 ਨੌਜਵਾਨ ਗੰਭੀਰ ਜ਼ਖ਼ਮੀ
ਕਾਰ ਦਰੱਖਤ ਨਾਲ ਟਕਰਾਈ, 2 ਨੌਜਵਾਨ ਗੰਭੀਰ ਜਖ਼ਮੀ
Publish Date: Sun, 05 Apr 2026 05:50 PM (IST)
Updated Date: Sun, 05 Apr 2026 05:52 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਬੀਤੀ ਦੇਰ ਸ਼ਾਮ ਪਿੰਡ ਛੱਤਿਆਣਾ ਅਤੇ ਪਿੰਡ ਕੋਟਭਾਈ ਦਰਮਿਆਨ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਕਾਰ ਸਵਾਰ 2 ਨੌਜਵਾਨ ਗੰਭੀਰ ਰੂਪ ’ਚ ਜਖਮੀ ਹੋਏ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਭੁੱਟੀਵਾਲਾ ਪ੍ਰਧਾਨ ਆਮ ਆਦਮੀ ਪਾਰਟੀ ਯੂਥ ਵਿੰਗ ਹਲਕਾ ਗਿੱਦੜਬਾਹਾ ਅਤੇ ਸੁਖਦੇਵ ਸਿੰਘ ਢਿੱਲੋਂ ਮਾਰੂਤੀ ਕਾਰ (ਪੀਬੀ 03ਐਕਸ-6188) ਰਾਹੀਂ ਪਿੰਡ ਭੁੱਟੀਵਾਲਾ ਤੋਂ ਗਿੱਦੜਬਾਹਾ ਵੱਲ ਨੂੰ ਆ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਪਿੰਡ ਛੱਤਿਆਣਾ ਤੋਂ ਕੋਟਭਾਈ ਦੇ ਨਜਦੀਕ ਪੁੱਜੀ ਤਾਂ ਕਾਰ ਅਚਾਨਕ ਬੇਕਾਬੂ ਹੋ ਕਿ ਸੜਕ ਕਿਨਾਰੇ ਇਕ ਦਰਖਸਤ ਨਾਲ ਟਕਰਾ ਗਈ ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜਖਮੀ ਹੋ ਗਏ। ਦੋਵੇਂ ਨੌਜਵਾਨਾ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।