ਗਿੱਦੜਬਾਹਾ ਤੋਂ 26ਵੀਂ ਬੱਸ ਯਾਤਰਾ ਰਵਾਨਾ
ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾ
Publish Date: Mon, 27 Apr 2026 05:51 PM (IST)
Updated Date: Mon, 27 Apr 2026 05:55 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ੍ਰੀ ਸ਼ਿਆਮ ਮਿੱਤਰ ਮੰਡਲ ਗਿੱਦੜਬਾਹਾ ਵੱਲੋਂ ਗਿਆਰਸ ਦੇ ਸਬੰਧ ’ਚ ਬੀਤੀ ਰਾਤ ਸੰਸਥਾ ਵੱਲੋਂ ਸੰਸਥਾ ਮੈਂਬਰ ਸੰਦੀਪ ਜਾਂਗੜ ਦੀ ਅਗਵਾਈ ’ਚ ਗਿਆਰਸ ਮੌਕੇ ਤੇ 26ਵੀਂ ਬੱਸ ਯਾਤਰਾ ਗਿੱਦੜਬਾਹਾ ਤੋਂ ਸ੍ਰੀ ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਭੇਜੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਕੈਲਾਸ਼ ਸ਼ਾਸਤਰੀ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਦੇ ਦਰਸ਼ਨਾ ਲਈ ਗਈ ਬੱਸ ਨੂੰ ਪ੍ਰੋਪਰਟੀ ਡੀਲਰ ਰਤਨ ਲਾਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਉਕਤ ਬੱਸ ’ਚ ਲਗਭਗ 55 ਸ਼ਰਧਾਲੂਆਂ ਦਾ ਜੱਥਾ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਸ਼ਰਧਾਲੂਆਂ ਦੇ ਰਹਿਣ ਅਤੇ ਭੋਜਨ ਦੀ ਵਿਵਸਥਾ ਸੰਸਥਾ ਵੱਲੋਂ ਕੀਤੀ ਗਈ ਹੈ। ਇਹ ਬੱਸ ਸ੍ਰੀ ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਵਾਪਸੀ ਦੌਰਾਨ ਸ੍ਰੀ ਇੱਛਾਪੂਰਨੀ ਮੰਦਰ ਦੇ ਵੀ ਦਰਸ਼ਨ ਕਰਵਾਉਂਦੀ ਹੋਈ ਮੁੜ ਗਿੱਦੜਬਾਹਾ ਵਾਪਸ ਆਵੇਗੀ। ਇਸ ਮੌਕੇ ਰਵੀ ਸ਼ਰਮਾ, ਜੇਕੇ ਸ਼ਰਮਾ, ਜਤਿੰਦਰ ਕੁਮਾਰ, ਨਿਤੀਸ਼ ਪੁਨਿਹਾਨੀ, ਸੋਨਾ ਮਿਸਤਰੀ, ਕਾਲਾ ਮਿਸਤਰੀ, ਗੋਰਾ, ਰੋਹਿਤ ਸ਼ਰਮਾਂ ਤੇ ਸੋਨਾ ਮਿਸਤਰੀ ਆਦਿ ਹਾਜ਼ਰ ਸਨ।