ਜ਼ਨਲ ਫੁੱਟਬਾਲ ਟੂਰਨਾਮੈਂਟ ’ਚ ਬੀਐੱਸਕੇਬੀ ਮਾਲਵਾ ਸਕੂਲ ਦੀ ਝੰਡੀ
ਸੀਆਈਐੱਸਸੀਈ ਜੋਨਲ ਫੁੱਟਬਾਲ ਟੂਰਨਾਮੈਂਟ ’ਚ ਬੀਐੱਸਕੇਬੀ ਮਾਲਵਾ ਸਕੂਲ ਦੀਆਂ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
Publish Date: Fri, 08 May 2026 04:31 PM (IST)
Updated Date: Fri, 08 May 2026 04:32 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ ਵਿਖੇ ਸੀਆਈਐੱਸਸੀਈ ਜੋਨਲ ਫੁੱਟਬਾਲ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਇਸ ਫੁੱਟਬਾਲ ਟੂਰਨਾਮੈਂਟ ਦੌਰਾਨ ਮੁਕਤਸਰ ਜ਼ੋਨ ਦੇ 11 ਸਕੂਲਾਂ ਦੀਆਂ ਅੰਡਰ-14, ਅੰਡਰ-17 ਅਤੇ ਅੰਡਰ-19 ਸਾਲ ਉਮਰ ਵਰਗ ਦੇ (ਲੜਕੇ ਅਤੇ ਲੜਕੀਆਂ) ਦੀਆਂ ਟੀਮਾਂ ਨੇ ਭਾਗ ਲਿਆ। 2 ਦਿਨਾਂ ਇਸ ਫੁੱਟਬਾਲ ਟੂਰਨਾਮੈਂਟ ਵਿਚ ਮੇਜ਼ਬਾਨ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਦੀ ਲੜਕੀਆਂ ਦੀ ਟੀਮ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ’ਚ ਪਹਿਲੇ ਸਥਾਨ ਪ੍ਰਾਪਤ ਕਰਦਿਆਂ ਖਿਤਾਬ ’ਤੇ ਕਬਜ਼ਾ ਕੀਤਾ। ਜਦੋਂਕਿ ਲੜਕਿਆਂ ਦੇ ਵਰਗ ’ਚ ਵੀ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਜਿੱਥੇ ਅੰਡਰ-14 ਅਤੇ ਅੰਡਰ-19 ਉਮਰ ਵਰਗ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਅੰਡਰ-17 ਟੀਮ ਸਖ਼ਤ ਮੁਕਾਬਲੇ ਤੋਂ ਬਾਅਦ ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਦੀ ਟੀਮ ਪਾਸੋਂ ਹਾਰ ਕੇ ਦੂਜੇ ਸਥਾਨ ’ਤੇ ਰਹੀ। ਟੂਰਨਾਮੈਂਟ ਦੌਰਾਨ ਜੇਤੂ ਰਹੀਆਂ ਟੀਮਾਂ ਨੂੰ ਸਕੂਲ ਦੇ ਪ੍ਰਿੰ. ਕਰਨਲ ਸੁਧਾਂਸ਼ੂ ਆਰਿਆ (ਸੇਵਾਮੁਕਤ) ਨੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।